Ranjit Kaur Tarntaran

ਸ਼੍ਰੀ ਗੁਰੂ ਨਾਨਕ ਦੇਵ ਜੀ  - 1469-1539 - ਰਣਜੀਤ ਕੌਰ ਤਰਨ ਤਾਰਨ

" ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦਿ-ਕਾਮਲ ਨੇ ਜਗਾਯਾ ਖਾਬ ਸੇ"( ਅਲਾਮਾ ਇਕਬਾਲ)
ਸਤਿਗੁਰੂ ਨਾਨਕ ਪਰਗਟਿਆ,ਮਿੱਟੀ ਧੁੰਦ ਜੱਗ ਚਾਨਣ ਹੋਆ"
ਗੁਰੂ ਨਾਨਕ ਦੇਵ ਜੀ ਨੂੰ ਰੱਬ ਨੇ ਅੰਧ ਵਿਸਵਾਸ ਵਿੱਚ ਗਲਤਾਨ ਇਸ ਗ੍ਰਹਿ ਨੂੰ ਆਤਮਕ  ਅਧਿਆਤਮਕਤਾ ਨਾਲ ਪਾਕ ਸਾਫ ਕਰਨ ਲਈ  ਆਪਣਾ ਰਸੂਲ ਬਣਾ ਕੇ ਤੋਰਿਆ ਸੀ।ਗੁਰੂ ਜੀ ਨੇ ਆਪਣੇ ਆਤਮਕ ਚਾਨਣ ਨਾਲ ਉਸ ਵਕਤ ਦੀ ਲੋਕਾਈ ਨੂੰ ਹਨੇਰੇ ਚੋਂ ਕੱਢਣ ਲਈ ਪੂਰੇ ਸਹਿਜ ਤੇ ਠਰ੍ਹਮੇ ਨਾਲ ਆਪਣੀ ਮਿਸਾਲ ਆਪ ਪੇਸ਼ ਕਰਕੇ ਭਰਪੂਰ ਕੋਸ਼ਿਸ਼ ਕੀਤੀ।ਲੱਖਾਂ ਕਰੋੜਾਂ ਮੀਲ ਦੇਸ਼ ਵਿਦੇਸ਼ ਦੀ ਪੈਦਲ ਯਾਤਰਾ ਕੀਤੀ,ਰਾਹ ਵਿੱਚਲੇ ਨਦੀਆ ਦਰਿਆ ਸਾਗਰ,ਪਹਾੜ ਸਰ ਕਰ ਕੇ ਭੁੱਖ ਪਿਆਸ ਤੇ ਕਾਬੂ ਪਾ ਕੇ ਆਪਣੀ ਮੰਜਿਲ ਪਾਈ।ਗੁਰੂ ਜੀ ਦੀ ਇਸ ਯਾਤਰਾ ਨੂੰ ਹੀ ਉਦਾਸੀਆਂ ਦਾ ਨਾਮ ਦਿੱਤਾ ਗਿਆ।ਉਦਾਸੀਆਂ ਦੋਰਾਨ ਗੁਰੂ ਜੀ ਦੇ ਸਾਥ ਵਿੱਚ ਬਾਲਾ ਅਤੇ ਮਰਦਾਨਾ ਰਬਾਬੀ ਰਹੇ।
ਗੁਰੂ ਜੀ ਅੱਛੇ ਕਵੀ ਤੇ ਸੰਗਤਿਕਾਰ ਸਨ ਗੁਰੂ ਜੀ ਦੀਆਂ ਰਚਨਾਵਾਂ ਅਸਲ ਤੁੱਕਬੰਦੀ ਵਿੱਚ ਸ੍ਰੀ ਗੁਰੁ ਗਰੰਥ ਸਾਹਬ ਵਿੱਚ ਦਰਜ ਹਨ।ਉਸ ਵਕਤ ਧਰਤੀ ਤੇ ਜਾਤ ਪਾਤ ਦਾ ਬਹੁਤ ਅੜਿਕਾ ਸੀ,ਇਸਤਰੀ ਜਾਤ ਨੂੰ ਵੀ ਨੀਚ ਸਮਝਿਆ ਜਾਂਦਾ ਸੀ।ਗੁਰੂ ਜੀ ਨੇ ਪੁੱਠੀ ਮੱਤ ਵਾਲੀ ਮਖਲੂਕ ਨੂੰ ਸਿੱਧੇ ਰਾਹ ਪਾਉਣ ਲਈ ਆਪਣੀ ਪੂਰੀ ਵਾਹ ਲਾਈ।ਗੁਰੂ ਜੀ ਨੇ ਦਸਿਆ ਰੱਬ ਇਕ ਹੈ,ਇਸਦੇ ਨਾਮ ਜੋ ਵੀ ਲਓ,ਇਹ ਨਿਰਾਕਾਰ ,ਏਕਮਕਾਰ ਹੀ ਰਹੇਗਾ।ਪੰਡਤ ਲੋਕ ਨਹੀਂ ਸੀ ਚਾਹੁਂੰਦੇ ਕਿ ਲੋਕ ਗੁਰੂਜੀ ਦੇ ਬਚਨ ਸਿਖਣ,ਇਸ ਲਈ ਉਹਨਾ ਨੇ ਗੁਰੂਜੀ ਨੂੰ ਕਮਲਾ ਕੁਰਾਹੀਆ ਦਸ ਕੇ ਮਸ਼ਹੂਰ ਕੀਤਾ-ਪਰ ਚਾਨਣ ਨੂੰ ਤਾਂ ਇਕ ਝੀਤ ਹੀ ਕਾਫ਼ੀ ਹੁੰਦੀ ਹੈ।
ਸੰਗਤਾ ਨੂੰ ਪ੍ਰੇਮ ਭਾਵ ਨਾਲ ਵਿਚਰ ਕੇ ਕਿਰਤ ਕਰਕੇ ਖਾਣਾ ਦਸਿਆ,ਅਪਰਾਧ ਤੇ ਭ੍ਰਿਸ਼ਟਾਚਾਰ,ਜਮ੍ਹੰਾ ਖੋਰੀ ਤੋਂ ਵਰਜਿਆ।ਬਾਬਰ ਨੂੰ ਜੰਗਬੰਦੀ ਲਈ ਪ੍ਰੇਰਿਆ।ਗੁਰੂਜੀ ਨੇ ਤਾਲੀਮ ਨੂੰ ਪਹਿਲ ਦਿੱਤੀ,ਤੇ ਸਿੱਖ ਧਰਮ ਦਾ ਮੁੱਢ ਬੰਨ੍ਹ ਕੇ ਗੁਰਮੁਖੀ ਲਿਪੀ ਜਿਹੀ ਆਸਾਨ ਭਾਸ਼ਾ ਦਾ ਉਜਾਲਾ ਕੀਤਾ।ਚੂੰਕਿ ਸੰਸਕਰਿਤ ਮੁਸਕਲ ਭਾਸ਼ਾ ਸੀ,ਜਿਸਨੂੰ ਪੜ੍ਹਨ ਤੋਂ ਪਾੜ੍ਹੇ ਜੀਅ ਚੁਰਾਉਂਦੇ ਸਨ,ਤੇ ਪੰਡਤ ਲੋਕ ਇਸਨੂੰ ਇਸ ਲਈ ਸਿਖਾਉਂਦੇ ਨਹੀਂ ਸਨ ਕਿ ਕਿਤੇ ਲੋਕ ਜਾਗਰੂਕ ਹੋ ਕੇ ਪੰਡਤਾਂ ਨੂੰ ਮੰਨਣਾ ਨਾ ਛੱਡ ਦੇਣ।ਗੁਰੂ ਜੀ ਦੀ ਰਚੀ ਹੋਈ ਬਾਣੀ ਵਿਗਿਆਨਕ ਹੈ,ਜਿਸ ਤੋਂ ਸੇਧ ਲੈ ਕੇ ਨਾਸਾ ਮੰਗਲ ਅਤੇ ਚੰਨ ਤੇ ਪਹੁੰਚੀ।ਧਰਤੀ ਦੇ ਹੇਠੌਂ ਖਣਿਜ ਪਦਾਰਥ ਤੇ ਧਾਤਾਂ ਲੱਭਣ ਲਈ ਵੀ ਗੁਰੂਬਾਣੀ ਤੋਂ ਹੀ ਪਤਾ ਲਗਿਆ ਗੁਰੂ ਜੀ ਨੇ ਦਸਿਆ,ਸਮੁੰਦਰ ਅਥਾਹ ਹੈ,ਲੱਖ ਪਤਾਲਾ ਪਤਾਲ ਹੈ,ਲੱਕ ਆਗਾਸਾ ਆਗਾਸ ਹੈ,ਗੁਰੂਜੀ ਨੇ ਦਸਿਆ ਧਰਤੀ ਤੇ ਚੁਰਾਸੀ ਲੱਖ ਜੂਨ ਹੈ,ਤੇ ਹਰ ਜੂਨ ਇਕ ਰੱਬ ਦੀ ਬਣਾਈ ਹੈ,ਇਸ ਲਈ ਇਸ ਸਾਰੀ ਚੁਰਾਸੀ ਦਾ ਇਕ ਹੀ ਦਾਤਾ ਹੈ,ਇਸ ਲਈ ਸੱਭ ਨਾਲ ਪਿਆਰ ਕਰੋ।ਮਿੱਠਾ ਬੋਲੋ ਮਿੱਠਾ ਸੁਣੋ। ਅਤੇ ਜੁਲਮ ਨਾਂ ਸਹੋ ਨਾ ਕਰਨ ਦਿਓ,ਨਾਂ ਕਿਸੇ ਦਾ ਹੱਕ ਖਾਓ-
" ਹੱਕ ਪਰਾਇਆ ਨਾਨਕਾ,ਉਸ ਸੂਰ ਉਸ ਗਾਇ"
" ਮਿੱਠਤ  ਨੀਵੀਂ ਨਾਨਕਾ ਗੁਣ ਚੰੀਗਆਈਆਂ ਤੱਤ
ਨਾਨਕ ਫਿੱਕਾ ਬੋਲਿਐ,ਤਨ ਮਨ ਫਿੱਕਾ ਹੋਇ॥
ਸਤੀ ਪ੍ਰਥਾ ਰੋਕਣ ਅਤੇ ਅੋਰਤ ਨੂੰ ਬਰਾਬਰੀ ਦਾ ਸਥਾਨ ਦਿਵਾਉਣ ਲਈ ਗੁਰੂਜੀ ਦੀ ਘਾਲਣਾ ਲਾਸਾਨੀ ਹੈ। ਗੁਰੂ ਜੀ ਦੀ ਭੇਣ ਬੇਬੇ ਨਾਨਕੀ ਜਾਣਦੀ ਸੀ ਕਿ ਉਸਦਾ ਵੀਰ ਕੋਈ ਆਮ ਨਹੀਂ ਇਹ ਤੇ ਅਵਤਾਰ ਹੈ,ਜੋ ਦਲ ਦਲ ਦੇ ਚਕਰਵਿਊ ਚੋਂ ਲੋਕਾਈ ਨੂੰ ਕੱਢਣ ਲਈ ਇਸ ਧਰਤੀ ਤੇ ਆਇਆ ਹੈ।
ਗੁਰੂਜੀ ਨੇ ਦਸਾਂ ਨਹੁੰਆਂ ਦੀ ਕਰਿਤ ਕਰਕੇ ਇਮਾਨਦਾਰੀ ਨਾਲ ਕਮਾਈ ਰੋਟੀ ਕਾਣ ਦਾ ਸਬਕ ਦਿੱਤਾ।ਗੁਰੂ ਜੀ ਨੇ ਕਿਹਾ ਕਿ ਭਗਤੀ ਉਹ ਨਹੀਂ ਜੋ ਗੁਫ਼ਾਵਾਂ ਵਿੱਚ ਬੈਠ ਕੇ ਕੀਤੀ ਜਾਏ।ਧੁੱਪੇ ਛਾਂਵੇ ਨੰਗੇ ਪਿੰਡੇ ਬੈਠ ਤਪਸਿਆ ਨਹੀਂ ਕਰਤੱਬ ਹੈ,ਇਹ ਮਾਨਸਿਕ ਰੋਗ ਵੀ ਹੋ ਸਕਦਾ ਹੈ ।ਭਗਤੀ ਤਾਂ ਪ੍ਰਮਾਤਮਾ ਦੀਆਂ ਸਿਖਿਆਵਾਂ ਤੇ ਅਮਲ ਕਰਨਾ ਹੈ
 

ਬੇਸ਼ੱਕ ਗੁਰੂਜੀ ਦਾ ਦਿਮਾਗ ਆਮ ਮਨੁੱਖ ਨਾਲੋਂ ਵਿਲੱਖਣ ਤੇ ਤੇਜ ਸੀ,ਤਾਂ ਵੀ ਉਹ ਸਾਧਾਰਨ ਮਨੁੱਖ ਦੀਆਂ ਤਰਾਂ ਵਿਚਰਦੇ ਸਨ।ਗੁਰੂਜੀ ਆਪਣੇ ਦਿਮਾਗ ਸ਼ੱਤ ਪ੍ਰਤੀਸ਼ਤ ਿਇਸਤੇਮਾਲ ਕਰਦੇ ਸਨ ਜਦ ਕਿ ਆਮ ਮਨੁੱਖ,ਵੱਧ ਤੋਂ ਵੱਧ ਵੀਹ ਤੱਕ ਹੀ ਕਰਦਾ ਹੈ।ਉਹ ਕਹਿੰਦੇ ਸਨ ਮਾਨਵ ਸੱਭ ਕੁਝ ਕਰਨ ਦੇ ਸਮਰੱਥ ਹੈ,ਤਾਂ ਹੀ ਤੇ ਉਹ ਕਰਾਮਾਤਾਂ ਵਿੱਚ ਵਿਸਵਾਸ ਨਹੀਨ ਰਖਦੇ ਸਨ।
ਗੁਰੁਜੀ ਦਾ ਜਨਮਦਿਨ ਸਾਲ ਵਿੱਚ ਇਕ ਦਿਨ ਨਹੀਂ ਬਲਕਿ ਉਹਨਾਂ ਦੀਆਂ ਸਿਖਿਆਵਾਂ ਨੂੰ ਰੋਜਾਨਾ ਅਮਲ ਵਿੱਚ ਲਿਆ ਕੇ ਰੋਜ ਮਨਾਉਣਾ ਚਾਹੀਦਾ ਹੈ-ਕਿ  ਗੁਰੂ ਸਾਡੇ ਅੰਗ ਸੰਗ ਹੈ।
ਚਲ ਦਸੀਏ ਬੇਬੇ ਨਾਨਕੀ ਨੂੰ ,ਤੇਰਾ ਵੀਰ ਆਇਆ ਈ
ਚਿੱਟਾ ਚੋਲਾ ਗਲ ਵਿੱਚ ਮਾਲਾ ਬਣ ਕੇ ਫਕੀਰ ਆਇਆ ਈ॥
ਨਾਨਕ ਨਾਮ ਚੜ੍ਹਦੀ ਕਲਾ,ਤੇਰੇ ਭਾਣੇ ਸਰਬੱਤ ਦਾ ਭਲਾ

ਰਣਜੀਤ ਕੌਰ ਤਰਨ ਤਾਰਨ
04 Nov. 20117

ਸ਼ੁਣੋ ਜਜਮਾਨ ਜੀ

ਜੁੱਲੀ ਜੱਪਾ ਸੜ ਗਿਆ ਸਾਰਾ ,ਪਰ ਧਾਗੇ ਅਮਨ ਅਮਾਨ ਜੀ-
ਅੰਮ੍ਰਿਤਾ ਪ੍ਰੀਤਮ ਨੇ ਇਹ ਨਿਜ਼ਾਮ ਤੇ ਕਰਾਰੀ ਚੋਟ ਮਾਰਦੇ ਹੋਏ ਕਿਹਾ ਸੀ ਜੋ ਅੱਜ ਵੀ ਵੈਸਾ ਹੀ ਹੈ
ਨਿਜੀ ਕੰਪਨੀਆਂ ਹਰ ਸਾਲ ਦੀਵਾਲੀ ਤੇ ਆਪਣੇ ਕਰਮਚਾਰੀਆਂ ਨੂੰ ਨਕਦ ਜਾਂ ਹੋਰ ਤੋਹਫ਼ੇ ਦੇਂਦੀਆਂ ਹਨ,ਪੰਜਾਬ ਸਰਕਾਰ 95% ਨਿਜੀ ਹੀ ਹੈ , ਇਹ ਹਰ ਸਾਲ ਦੀਵਾਲੀ ਦੇ ਤੋਹਫ਼ੇ ਦੇ ਤੌਰ ਤੇ   ਆਪਣੇ ਪਿਆਰੇ ਵੋਟਰਾਂ ਨੂੰ ਬਿਜਲੀ ਦੇ ਬਿਲ ਵਧਾ ਦੇਂਦੀ ਹੈ ਤੇ ਉਹ ਵੀ ਵਿਸਾਖੀ ਤੋਂ ਲਾਗੂ ਕਰ ਕੇ।ਯਾਨੀ ਕਿ ਪੰਜਾਬ ਦਾ ਵਿਸਾਖੀ ਦਾ ਮੇਲਾ/ਤਿਉਹਾਰ ਵੀ ਤੇ ਦੀਵਾਲੀ ਵੀ ਦੋਨੋਂ ਰੰਗ ਰੂਪ ਕੱਜ ਲੈਣ। ਪੰਜਾਬੀਆਂ ਨੂੰ ਖੁਸ ਹੋਣ ਦਾ ਹੱਕ ਨਹੀਂ ਹੈ,ਉਹ ਕੇਵਲ ਖ੍ਰੀਦਦਾਰ / ਖਪਤਕਾਰ ਹਨ,ਜਾਂ ਮਿਆਦਿ ਵੋਟਰ
ਪੰਜਾਬ ਦੇ ਹਾਕਮ ਨੂੰ ਇਹ ਬਹੁਤ ਪਹਿਲਾਂ ਤੋ ਪਤਾ ਸੀ ਕਿ ਪੰਜਾਬ ਵਿੱਚ ਜਗੀਰਦਾਰੀ  ਸਿਸਟਮ ਭਾਰੂ ਹੋ ਚੁੱਕਾ ਹੈ।ਹਾਕਮਾਂ ਨੇ ਟੈਕਸ ਲਾਉਣ ਵੇਲੇ ਤੇ ਸਕੂਲ ਬੰਦ ਕਰਨ ਵੇਲੇ ਇਕ ਵਾਰ ਵੀ ਜਨਤਾ ਦੇ ਸਤੱਰ ਤੇ ਉਤਰ ਕੇ ਨਹੀਂ ਸੋਚਿਆ
ਦਿੱਲੀ ਦੇ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦਾ ਮਿਆਰ ਇਸ ਕਦਰ ਉੱਚਾ ਚੁੱਕ ਦਿੱਤਾ ਹੈ ਕਿ ਵਿਦਿਆਰਥੀ ਤੇ ਮਾਪੇ ਨਿਜੀ ਸਕੂਲਾਂ ਨੂੰ ਅਲਵਿਦਾ ਕਹਿ ਗਏ ਹਨ-(ਹਾਂ ਸਰਕਾਰੀ ਅਧਿਆਪਕਾਂ ਨੂੰ ਜਰੂਰ ਤਕਲੀਫ਼ ਹੈ ਕਿ ਉਹਨਾਂ ਨੂੰ ਰੋਜ਼ ਸਮੇਂ ਸਿਰ ਸਕੂਲ ਆ ਕੇ ਮਿਹਨਤ ਕਰਨੀ ਪੈਂਦੀ ਹੈ,ਜੋ ਪਹਿਲਾਂ ਮੌਜਾਂ ਮਾਣਦੇ ਸੀ।
ਦਿੱਲੀ ਸਰਕਾਰ ਨੇ ਬਿਜਲੀ ਦੇ ਬਿਲ ਵੀ ਘੱਟ ਕੀਤੇ ਹਨ,ਹਰੇਕ ਦੀ ਪਹੁੱੰਚ ਵਾਲੇ ਹਸਪਤਾਲ ਹਰ ਬਸਤੀ ਹਰ ਮੁਹੱਲੇ ਵਿੱਚ ਸਥਾਪਤ ਕਰ ਦਿੱਤੇ ਹਨ,ਜਦ ਕਿ ਕੇਂਦਰ ਸਰਕਾਰ ਦਿੱਲੀ ਰਾਜ ਨੂੰ ਸਹਾਇਤਾ ਦੇਣ ਦੇ ਥਾਂ ਫਿਟਕਾਰ ਹੀ ਦੇਂਦੀ ਹੈ।
ਜੇ ਦਿੱਲੀ ਸਰਕਾਰ ਰਾਜ ਦੀ ਆਮਦਨੀ ਨਾਲ ਕੇਂਦਰ ਦੀ ਮਦਦ ਤੋਂ ਬਿਨਾਂ ਇੰਨਾ ਸਮਾਜ ਸੁਧਾਰ ਕਰ ਸਕਦੀ ਹੈ ਤਾਂ ਫੇਰ ਪੰਜਾਬ ਸਰਕਾਰ ਕਿਉਂ ਨਹੀਂ? ਜਿਸਦੇ ਕੋਲ ਇੰਨੇ ਕੁਦਰਤੀ ਤੇ ਗੈਰ ਕੁਦਰਤੀ ਸੋਮੇ ਹਨ।
ਦਿਲੀ ਦੇ ਮੰਤਰੀਆਂ ਦੇ ਖਰਚੇ ਸੀਮਤ ਹਨ,ਤਨਖਾਹਾਂ ਤੇ ਭੱਤੇ ਵਾਜਬ ਹਨ,ਕੁਨਬਾਪਰਵਰੀ ਤੇ ਅੱਠ ਪੀੜ੍ਹੀਆਂ ਦਾ ਅਸਬਾਬ ਇਕੱਠਾ ਕਰਨਾ ਵਰਜਿਤ ਹੈ।
ਕੇਰਲਾ ਪ੍ਰਦੇਸ਼ ਨੂੰ ਵੀ ਕੇਂਦਰ ਤੋਂ ਕੋਈ ਸਹਾਇਤਾ ਨਹੀਂ ਮਿਲਦੀ ਤੇ ਇਸ ਵਕਤ ਸੱਭ ਤੋਂ ਖੁਸ਼ਹਾਲ ਰਾਜ ਹੈ ਕੇਰਲਾ।,ਸਾਖਰਤਾ ਸ਼ੱਤ ਪ੍ਰਤੀਸ਼ੱਤ,ਰੁਜਗਾਰ ਦੂਸਰੇ ਰਾਜਾਂ ਚੋਂ ਆਇਆਂ ਨੂੰ ਵੀ ਵਾਧੂ ਮਿਲ ਜਾਂਦਾ ਹੈ,ਘਟੋ ਗੱਟ ਉਜਰਤ ਤਿੰਨ ਸੌ ਰੁਪਏ ਮਿਥੀ ਹੋਈ ਹੈ।ਅਪਰਾਧ ਤੇ ਭ੍ਰਿਸਿਟਾਚਾਰ ਨਹੀਂ ਹੈ, ਅਠਾਰਾਂ ਸਾਲ ਤੱਕ ਸਿਖਿਆ ਅਤੇ ਸਿਹਤ ਬਿਲਕੁਲ ਮੁਫ਼ਤ ਹਨ ਤੇ ਹਸਪਤਾਲਾਂ ਤੇ ਕਾਲਜਾਂ ਵਿੱਚ ਜੇਬਾਂ ਨਹੀਂ ਕਟੀਆਂ ਜਾਂਦੀਆਂ।ਬੱਸ ਸਰਵਿਸ ਆਮ ਹੈ ਜੋ ਨਿਜੀ ਪੈਟਰੋਲ ਦਾ ਖਰਚ ਬਹੁਤ ਘੱਟ ਹੈ ਸਰਕਾਰੀ ਸਹੂਲਤਾਂ ਤੇ ਅਹੁਦਿਆਂ ਦੀ ਵਰਤੋਂ ਨਿਜੀ ਸੁੱਖ ਲਈ ਨਹੀਂ ਕੀਤੀ ਜਾਂਦੀ।
ਕੇਰਲਾ ਚ ਚੁਣੇ ਹੋਏ ਨੇਤਾ ਜਨਤਾ ਦੇ ਸੇਵਕ ਹਨ ਤੇ ਉਹਨਾ ਨੂੰ ਤਖ਼ਤੇ-ਤਾਉਸ ਮੁਹੱਈਆ ਨਹੀਂ ਹਨ।                      ਜੇ ਪੰਜਾਬ ਵਜ਼ਾਰਤ ਵੀ ਇਸੇ ਤਰਜ਼ ਤੇ ਨੱਚਣ ਲਗ ਪਵੇ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ।ਜਿਹਨਾਂ ਇਦਾਰਿਆਂ ਨੂੰ ਪਚਾਨਵੇਂ ਪ੍ਰਤੀਸ਼ਤ ਸਹਾਇਤਾ ਦਿਤੀ ਜਾਂਦੀ ਹੈ,ਉਹਨਾਂ ਦਾ ਕੌਮੀਕਰਣ ਕਰ ਦਿੱਤਾ ਜਾਵੇ,ਆਮਦਨ ਸਰਕਾਰ ਦੀ ਹੋਵੇਗੀ।ਬਿਜਲੀ ਮਾਲ ਅਤੇ ਰੋਡਵੇਜ਼ ਵਰਗੇ ਵਿਭਾਗ ਸਰਕਾਰ ਅਧੀਨ ਕਰ ਲਏ ਜਾਣ ਆਮਦਨ ਨਿਜੀ ਦੇ ਥਾਂ ਸਰਕਾਰੀ ਖਜਾਨੇ ਵਿੱਚ ਆਵੇਗੀ।
ਸੁਖ ਨਾਲ ਸਾਡੇ ਪਿਆਰੇ ਨੇਤਾ ਕਰੋੜਾਂ ਅਰਬਾਂਪਤੀ ਹਨ ਸਿਰਫ਼ ਇਕ ਸਾਲ ਦੀ ਕਮਾਈ ਧਰਮ ਹਿੱਤ ਸਰਕਾਰ ਨੂੰ ਦਾਨ ਕਰ ਦੇਣ ਤੇ ਸਰਕਾਰੀ ਮਾਲੀ ਹਾਲਤ ਲੀਹ ਤੇ ਆ ਜਾਵੇਗੀ।ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਕੇਵਲ ਇਕ ਰੁਪਿਆ ਲੈਂਦੇ ਸਨ ਤੇ ਅੇਤਵਾਰ ਦਾ ਵਰਤ ਵੀ ਰਖਦੇ ਸਨ,ਪ.ਮੰ.ਆਈ ਕੇ ਗੁਜਰਾਲ ਵੀ ਗੁਜਾਰੇ ਜੋਗਾ ਭੱਤਾ ਹੀ ਲੈਂਦੇ ਸਨ।ਹੁਣੇ ਜਿਹੇ ਦੀ ਗਲ ਹੈ ਕਿ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦੇ ਕੋਲ ਜੋ ਕੁਝ ਵੀ ਹੁੰਦਾ ਸੀ ਵਿਦਿਆਰਥੀਆਂ ਨੂੰ ਦੇ ਦੇਂਦੇ ਸਨ,ਉਹ ਸਰਕਾਰ ਤੋਂ ਕੋਈ ਵੀ ਮੁਫ਼ਤ ਸਹੂਲਤ ਕਬੂਲ਼ ਨਹੀਂ ਸਨ ਕਰਦੇ।
ਜਜਮਾਨਜੀ    "         "ਚਿੜੀ ਚੋਂਚ ਭ੍ਰਰ ਲੇ ਗਈ ਨਦੀ ਨਾਂ ਘਟਿਓ ਨੀਰ-
,ਦਾਨ ਦੀਏ ਧਨ ਨਾ ਘਟੇ ,ਕਹਿ ਗਏ'' ਭਗਤ ਕਬੀਰ"॥
ਅਖਾਉਤੀ ਬਾਬਿਆਂ ਦੇ ਡੇਰਿਆਂ ਨੂੰ ਦਿੱਤੀ ਜਾਂਦੀ ਸਿੱਧੀ ਬਿਜਲੀ ਦੇ ਬਿਲ ਉਗਰਾਏ ਜਾਣ ਮੰਤਰੀਆਂ ਨੂੰ ਮੁਫ਼ਤ ਬਿਜਲੀ ਸਪਲਾਈ ਸਹੂਲਤ ਬੰਦ ਹੋਵੇ,ਪੈਟਰੋਲ,ਗੈਸ ਫੋਨ ਮੁਫ਼ਤ ਬੰਦ ਹੋ ਜਾਣ। ਪੰਜਾਬ ਵਾਸੀ ਕਿਰਤ ਪ੍ਰੇਮੀ ਸਨ ਜੋ ਮੁਫ਼ਤ ਖੋਰੇ ਹੋ ਗਏ ਹਨ,ਇਥੋਂ ਤੱਕ ਕਿ ਚੜ੍ਹਾਵੇ ਦੀ ਰਕਮ ਵੀ ਪਚਾਉਣ ਲਗ ਪਏ ਹਨ।ਸਕੂਲ਼ ਅਤੇ ਹਸਪਤਾਲ ਚੜ੍ਹਾਵੇ ਦੀ ਰਕਮ ਨਾਲ ਬਾਖੂਬੀ ਚਲ ਸਕਦੇ ਹਨ,"ਗੁਰੂ ਦੀ ਗੋਲਕ ,ਗਰੀਬ ਦਾ ਮੂੰਹ"ਟੌਲ ਟੈਕਸ ਤੋਂ ਵੀ ਰੋਜਾਨਾ ਕਰੋੜਾਂ ਰੁਪਏ ਬਣ ਜਾਂਦੇ ਹਨ।
ਸਰਕਾਰੀ ਕਰਮਚਾਰੀਆਂ ਦੀ ਤਨਖਾਹਾਂ ਤੇ ਪੈਨਸ਼ਨਾਂ ਦਾ ਆਡਿਟ ਕਰਾਇਆ ਜਾਵੇ।ਬਹੁਤ ਸਾਰੇ ਕਰਮਚਾਰੀਆਂ ਨੇ ਆਪਣੀ ਉਮਰਾਂ ਸੇਵਾ ਪਤਰੀਆਂ ਤੇ ਵਿਦਿਅਕ ਸਨਦ ਨਾਲੋਂ ਘੱਟ ਕਰ ਲਈਆਂ ਹਨ ਜਿਵੇਂ 63 ਦਾ 68 ਤੇ,64 ਦਾ 69 ਬਣਾ ਲਿਆ ਹੈ।ਇਸ ਤਰਾਂ ਹੀ ਮੁਕ ਮੁਕਾ ਕਰਕੇ ਪੈਨਸ਼ਨ ਬੈਂਕ ਵਿੱਚ ਜਾਈ ਜਾ ਰਹੀ ਹੈ।ਫੈੇਮਿਲੀ ਪੈਨਸ਼ਨ ਦਾ ਬਹੁਤ ਘਪਲਾ ਹੈ,ਕਾਰੋਬਾਰੀ ਵੀ ਫੇੈਮਲੀ ਪੈਨਸਨ ਲਈ ਜਾ ਰਹੇ ਹਨ,ਬਹੁਤੇ ਪੈਨਸ਼ਨਰ ਦੋ ਪੈਨਸ਼ਨਾਂ ਲਏ ਰਹੇ ਹਨ।ਇਸ ਸੱਭ ਦਾ ਆਡਿਟ ਕਰਨ ਨਾਲ ਬਹੁਤ ਸਾਰੀ ਰਕਮ ਖਜਾਨੇ ਵਿੱਚ ਆ ਸਕਦੀ ਹੈ ਜਿਸ ਨਾਲ ਬੁੇਰੁਜਗਾਰਾਂ ਨੂੰ ਰੁਜਗਾਰ ਮਿਲ ਸਕਦਾ ਹੈ।
ਜਜਮਾਨ ਜੀ ਵਪਾਰੀ ਨੂੰ ਵਧੇ ਬਿਲ ਵਧੇ ਟੈਕਸ ਸੁਖਾਂਉਂਦੇ ਹਨ ਉਸਦੇ ਤੇ ਸਗੋ ਪੰਜੇ ਕੀ ਦਸੇ ਘਿਓ ਵਿੱਚ ਡੁੱਬ ਜਾਦੇ ਹਨ,ਵਪਾਰੀ ਨੇ ਹਰ ਚੀਜ਼ ਦਾ ਮੁੱਲ ਬਿਜਲੀ ਬਿਲ ਵਧਣ ਦੇ ਨਾਲ ਹੀ ਵਧਾ ਦਿੱਤਾ ਹੈ,ਜਿਵੇਂ 13 ਰੁਪਏ ਕੀਮਤ ਵਾਲਾ ਸੌਦਾ 43 ਰੁਪਏ -1 ਦਾ 4 ਆਸਾਨੀ ਨਾਲ ਬਣ ਜਾਦਾ ਹੈ,।ਜੇ ਕੋਈ ਜਾਗਰੂਕ ਗਾਹਕ ਪੁਛੇ ਇਹ ਕੀ ਤਾਂ ਦੁਕਾਨਦਾਰ ਦਾ ਜਵਾਬ ਹੋਵੇਗਾ ,ਜੀ,ਅੇਸ ਟੀ. ਬਿਜਲੀ ਦਾ ਬਿਲ ਪਲਿਓਂ ਥੋੜਾ ਪਾਉਣੈ?।
ਬਿਜਲੀ,ਪੜ੍ਹਾਈ,,ਦਵਾਈ,ਜੇ ਇਹ ਤਿੰਨ ਚੀਜਾਂ ਆਮ ਆਦਮੀ ਆਪਣੀ ਜੇਬ ਤੱਕ ਲੈ ਆਵੇ ਤਾਂ ਉਹ ਗੁੱਲੀ,ਜੁੱਲੀ ਪੈਦਾ ਕਰ ਲੈਂਦਾ ਹੈ,ਤੇ ਕਦੇ ਨਾਂ ਕਦੇ ਕੱਚੀ ਪੱਕੀ ਕੁੱਲੀ ਦਾ ਜੁਗਾੜ ਵੀ ਕਰ ਲੈਂਦਾ ਹੈ,ਪਰ ਅੱਜ ਇਹ ਬੁਨਿਆਦਿ ਤਿੰਨੇ ਚੀਜਾਂ ਆਮ ਸ਼ਰੇਣੀ ਤੋਂ ਪਰੇ ਹੋਰ ਪਰੇ ਹੁੰਦੀਆਂ ਜਾਂਦੀਆਂ ਹਨ।ਮੁਫ਼ਤ ਬਿਜਲੀ ਵਰਤਣ ਵਾਲੇ ਖੁਸ਼ ਹਨ,ਫੇਰ ਵੀ ਮਹਿੰਗਾਈ ਤੋਂ ਦੁਖੀ ਹਨ।
ਪ੍ਰਖਿਆ ਜਾਵੇ ਜੇ ਅੇਸ ਪੀ ਅੇਸ ਓਬਰਾਏ ( ਵਨ ਮੈਨ ਆਰਮੀ) ਜੇ ਸਰਬੱਤ ਦਾ ਭਲਾ ਕਰ ਸਕਦੇ ਹਨ ਤਾਂ 117 + 117 ( ਮੰਤਰੀ ਅਤੇ ਸਕੱਤਰ) ਮਿਲ ਕੇ ਕਿਉਂ ਨਹੀਂ ਕਰ ਸਕਦੇ?
ਨੀਯਤਾਂ ਅਤੇ ਨੀਤੀਆਂ ਨੂੰ ਮਾਂਜ ਧੋ ਕੇ ਫਿਰ ਤੋਂ ਨਵਾਂ ਵਰਤਾਰਾ ਸ਼ੁਰੂ ਕਰਨਾ ਜਰੂਰੀ ਹੋ ਗਿਆ ਹੈ।
ਹਸਰਤ ਹੈ ਰਹੀ ਇਕ ਨਵੀਂ ਸਵੇਰ ਦੀ॥
ਜਦ ਆੳਣਗੇ-ਨੇਤਾ,ਵਿਦਵਾਨ,ਰਹਿਬਰ.ਰਹੀਮ॥..॥॥॥॥॥
ਰਣਜਤਿ ਕੌਰ / ਗੁੱਡੀ ਤਰਨ ਤਾਰਨ 9780282816
01 Nov 2017

ਕਿਨਾਂ ਕੁ ਰੋਈਏ - ਰਣਜੀਤ ਕੌਰ ਤਰਨ ਤਾਰਨ

" ਯੇ ਜੋ ਵਿਹਰੇ ਸੇ ਨਜ਼ਰ ਆਤੇ ਹੈਂ,ਬੀਮਾਰ ਸੇ
ਖੁਬ ਰੋਏ ਹੈਂ,ਲਗ ਕੇ ਦੀਵਾਰੋਂ ਸੇ ਹਮ }}
ਵੋਟਰਾਂ ਨੂੰ ਲਗਿਆ ਸੀ ਕਿ ਦੱਸ ਸਾਲ ਬਾਦ ਕਾਂਗਰਸ ਨਹਾ ਧੋ ਕੇ ਪੁੰਨਾਰੱਥੀ ਆਏਗੀ। ਭੱਜ ਭੱਜ ਵੋਟਾਂ ਪਾਈਆਂ।ਕੁਝ ਨੇ ਸ਼ਰੀਕਾ ਤੋੜਿਆ,ਕੁਝ  ਨੇ ਜੋੜਿਆ,ਕੁਝ ਨੇ ਪੰਜ ਰੁਪਏ ਬਦਲੇ ਆਪਣੇ ਬੇਹਤਰੀਨ ਪੰਜ ਸਾਲ ਦੇ ਦਿਤੇ।ਕਈਆ ਨੇ ਭੇਸ ਵਟਾਏ ਤੇ ਕਈਆ ਨੇ ਮੌਖੌਟੇ ਚੜ੍ਹਾਏ। ਕਈ ਜਰਬਾ ਤਕਸੀਮਾਂ ਕਰ ਹਰਮਨ ਪਿਆਰੀ ਕਾਂਗਰਸ ਬਹੁਮੱਤ ਤੋਂ ਵੀ ਗਾਂਹਾਂ ਟੱਪ ਕੇ ਆ ਦਾਖਲ ਹੋਈ।
ਆਪਣੇ ਅਖਾਉਤੀ ਸਬਜ਼ਬਾਗ ਵਿਖਾਉਣ ਦੇ ਨਾਲ ਉਮੀਦਵਾਰਾਂ ਨੂੰੇ ਇਕ ਵੱਡੀ ਧਮਕੀ ਦੇ ਕੇ ਵੋਟਰ ਦੀ ਸ਼ਾਹਰਗ ਨੂੰ ਅੰਗੂਠਾ ਵਿਖਾਇਆ।"
"ਅਖੈ ਜੀ ਜੇ ਸਾਨੂੰ ਨਾ ਜਿਤਾਓਗੇ ਤਾਂ ਬਹੁਤ ਘਾਟਾ ਖਾਓਗੇ-ਬਿਜਲੀ ਦੇ ਬਿਲ ਪਿਛਲੇ ਦਸਾਂ ਸਾਲਾ ਦੇ ਲਗ ਜਾਣਗੇ,ਤੇ ਅਗੋਂ ਤੋਂ ਬਿਜਲੀ ਮਾਫ਼ ਨਹੀਂ ਹੋਵੇਗੀ"-ਨੀਲੇ ਪੀਲੇ ਕਾਰਡ ਭਸਮ ਹੋ ਜਾਣਗੇ"
ਕਿਸਾਨਾ ਦੇ ਕੁਲ ਕਰਜੇ ਮਾਫ਼,ਬੁਢਾਪਾ ਪੈਨਸ਼ਨ 2500 ਰੁਪਏ,ਪੱਚੀ ਹਜਾਰ ਅਧਿਆਪਕ ਨਵੇਂ ਲਗਣਗੇ,ਹਸਪਤਾਲ ਖੁਲ੍ਹਣਗੇ"।ਨਸ਼ੇ ਪਹਿਲੇ ਮਹੀਨੇ ਹੀ ਉਡ ਜਾਣਗੇ।
ਹਾਂਜੀ ਕਾਂਗਰਸ ਆਈ ੋਜਿਸ ਦਿਨ ਉਸੀ ਦਿਨ ਤੋਂ ਪਹਿਲੀ ਤਿਆਰੀ ਬਿਜਲੀ ਸੁਟਣ ਦੀ ਕੀਤੀ ਗਈ।ਤੇ ਆਖਰ ਬਿਜਲੀ ਦੇ ਬਿਲ ਦਸ% ਵਧਾ ਕੇ ਪਿਛਲੇ ਅਪ੍ਰੈਲ ਤੋਂ ਲਾਗੂ ਕਰ ਦਿੱਤੇ।
ਬਿਲ ਵਧਾਉਣੇ ਤਾਂ ਸੀ ਵਧਾ ਦੇਂਦੇ ਇਹ ਅਪ੍ਰੈਲ਼ ਤੋਂ ਲਾਗੂ ਕਰਨ ਦਾ ਜੁਰਮਾਨਾ ਕਿੰਨੀ ਵੱਡੀ ਸਜਾ ਹੈ।
ਇਸ ਤਰਾਂ ਤੇ ਡਾਕਟਰ ਵੀ ਕਹੇਗਾ ਜੋ ਦਵਾ ਤੁਸਾਂ ਅਪ੍ਰੈਲ ਵਿੱਚ ਲਈ ਸੀ ਉਹਦਾ ਕਲ ਰੇਟ ਵੱਧ ਗਿਆ ਹੈ ਤੇ ਖਾਧੀ ਦਵਾ ਦੇ ਵਧੇ ਰੇਟ ਦੇ ਹਸਾਬ ਬਕਾਇਆ ਦੇ ਕੇ ਜਾਓ।ਪਾਣੀ ਵਾਲਾ ਕਹੇਗਾ ਪਾਣੀ ਦਾ ਰੇਟ ਵੱਧ ਗਿਆ ਹੈ ਪੀਤੇ ਪਾਣੀ ਦਾ ਬਕਾਇਆ ਦਿਓ।ਕਪੜੇ ਵਾਲੇ ਨੇ ਰੇਟ ਵਧਾ ਦਿਤੇ ਹਨ ਉਹ ਵੀ ਫੱਟ ਚੁਕੇ ਕਪੜੇ ਦੇ ਬਕਾਏ ਮੰਗ ਲਵੇ।
ਸਵਾਲ ਉਠਦਾ ਹੈ ਕਿ ਖਪਤ ਕੀਤੀ ਗਈ ਬਿਜਲੀ ਦਾ ਬਿਲ ਦੇ ਦਿਤਾ ਗਿਆ ਸੀ ਤੇ ਛੇ ਮਹੀਨੇ ਪਹਿਲਾਂ ਜੋ ਬਿਜਲੀ ਵਰਤੀ ਉਹਦਾ ਹੁਣ ਬਕਾਇਆ ਕਿਵੇਂ ਦੇਣਾ ਬਣਦਾ-ਇਸ ਤਰਾਂ ਤੇ ਗੈਸ ਸਿਲੰਡਰ ਵੀ ਜੋ ਬਾਲ ਲਏ ਗਏ ਉਹਨਾਂ ਤੇ ਵੀ ਬਣਦਾ ਪਟਰੋਲ ਫੁਕੇ ਤੇ ਵੀ ਬਣਦਾ।
ਬੁਢਾਪਾ ਪੈਨਸ਼ਨ 500 ਰੁਪਏ ਤੇ ਬੁੱਢੇ ਦਾ ਬਿਜਲੀ ਦਾ ਬਿਲ 5300 ਰੁਪਏ।ਹਨੇਰ ਸਾਂਈ ਦਾ।
ਅਮਰੀਕਾ,ਕੈਨੇਡਾ ਵਿੱੱਚ ਫਲੈਟ ਰੇਟ ਹੈ,ਨਾਂ ਪਾਵਰ ਕੱਟ ਤੇ ਨਾਂ ਸਾਲ ਵਿੱਚ ਦੋ ਵਾਰ ਰੇਟ ਵਧਾਏ ਜਾਂਦੇ ਹਨ।ਇਥੇ ਰੁਪਏ ਦੀ ਕੀਮਤ ਡਾਲਰ ਨਾਲ ਨਾਪੀ ਜਾਂਦੀ ਹੈ।
ਬਿਜਲੀ ਦੇ ਬਿਲ ਵਿੱਚ ਤਿੰਨ ਹੋਰ ਸੇਸ ਚਾਰਜ ਵੀ ਲਗਦੇ ਹਨ ਚੁੰਗੀ ਵੀ ਲਗਦੀ ਹੈ,ਪੁਰਾਣਾ ਬਿਲ ਕੱਢ ਕੇ ਪੜ੍ਹ ਲਓ,ਫੇਰ ਹੋਰ ਚੁੰਗੀ ਟੈਕਸ?ਕੇਬਲ ਤੇ ਮਨੋਰੰਜਨ ਟੈਕਸ ਵੀ ਲਗਾ। ਤੇ ਅੱਜ ਦੀ ਤਾਜ਼ਾ ਖਬਰ ਮੱਝਾਂ ਗਾਈਆਂ ਰੱਖਣ ਲਈ ਫੀਸ ਤਾਰ ਕੇ ਲਾਈਸੈਂਸ ਲੈਣਾ ਹੋਵੇਗਾ।
ਇਲੈਕਟ੍ਰੀਸਿਟੀ ਡਿਉਟੀ ਜੋ ਕਿ ਯੁਨਿਟ ਨੂੰ ਲਗਾਈ ਜਾਂਦੀ ਸੀ-13 ਪੈਸੇ ਪ੍ਰਤੀ ਯੁਨਿਟ,ਪੰਜਾਬ ਸਰਕਾਰ ਇਹ 13 ਪੈਸੇ ਪ੍ਰਤੀ ਰਪਿਆ ਲਗਾ ਰਹੀ ਹੈ।ਬਿਜਲੀ ਦੇ ਬਿਲ ਤੇ ਇਹ ਚਾਰਜ ਬਹੁਤ ਜਿਆਦਾ ਹੈ।
ਸਹਾਕਮ ਪੰਜਾਬ ਜੀ,ਇਹ ਸੈਸ ਚਾਰਜ ਸਿਖਿਆ ਖੇਤਰ ਦੇ ਵਿਕਾਸ ਲਈ ਲਗਾਏ ਸਨ,ਤੇ ਹੁਣ ਤੁਸੀਂ 800 ਸਕੂਲ ਬੰਦ ਕਰ ਦਿੱਤੇ ਹਨ ਫਿਰ ਇਹ ਚਾਰਜ ਕਿਉਂ?
ਲਿੰਕਨ ਨੇ ਕਿਹਾ ਸੀ "ਤੁਸੀਂ ਮੈਨੂੰ ਪੜ੍ਹੀਆਂ ਲਿਖਿਆਂ ਮਾਵਾਂ ਦਿਓ,ਮੈਂ ਤੁਹਾਨੂੰ ਪੜ੍ਹੀ ਕੌੰਮ ਦਿਆਂਗਾ"-ਤੇ ਸਾਡੇ ਹਾਕਮਾਂ ਨੇ ਕੁੜੀਆਂ ਦੀ ਪੜ੍ਹਾਈ ਹੀ ਖੱਡੇ ਪਾ ਦਿੱਤੀ ,ਪੜ੍ਹੀਆਂ ਮਾਵਾਂ ਕਿਥੋਂ ਹੋਣੀਆਂ ਹਨ?ਦੂਰ ਵਾਲੇ ਸਕੂਲ਼ ਵਿੱਚ ਤੇ ਮੁੰਡੇ ਵੀ ਨਹੀਂ ਜਾਣਗੇ ਕੁੜੀਆਂ ਦਾ ਰਿਸਕ ਕਿੰਨ੍ਹੈ ਤੇ ਕਿਵੇੰ ਲੈਣਾ? ਇਸ ਨਾਲ ਜਹਾਲਤ ਵਧੇਗੀ,ਬੇਟੀ ਨਾਂ ਪੜ੍ਹ ਸਕੇਗੀ,,ਬਾਲ ਮਜਦੂਰੀ ਵਧੇਗੀ,ਪਰ ਮਿਡ ਡੇ ਮੀਲ਼ ਦਾ ਖਰਚ ਹਾਕਮ ਨੂੰ ਬੱਚ ਜਾਏਗਾ।ਬੇਰੁਜਗਾਰੀ ਵਧੇਗੀ।" ਇਹ ਮਾਨਵਤਾ ਦਾ ਧੀਮਾ ਕਤਲ ਹੈ।ਅਤਿਵਾਦ ਹੈ।
ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਸਰਕਾਰੀ ਸਕੂਲ਼ਾਂ ਦਾ ਮਿਆਂਰ ਇੰਨਾ ਉੱਚਾ ਕਰ ਦਿੱਤਾ ਹੈ ਕਿ ਹੁਣ ਵੱਡੇ ਲੋਕ ਵੀ ਨਿਜੀ ਸਕੂਲ਼ ਛੱਡ ਕੇ ਸਰਕਾਰੀ ਸਕੂਲ਼ ਦਾਖਲਾ ਲੈਣ ਵਿੱਚ ਫ਼ਖ਼ਰ ਸਮਝਣ ਲਗੇ ਹਨ।ਵਜੀਰਾਂ ਮੰਤਰੀਆਂ ਦੇ ਨਿਆਣਿਆਂ ਦਾ ਸਰਕਾਰੀ ਸਕੂਲ਼ ਵਿੱਚ ਪੜ੍ਹਨਾ ਲਾਜਿਮ ਹੈ।ਪਾਕਿਸਤਾਨ ਦੇ ਨਿਜੀ ਸਕੂਲ਼ਾਂ ਵਿੱਚ ਗਿਣਤੀ ਘੱਟ ਰਹੀ ਹੈ।ਇਸ ਤਰਾਂ ਉਥੇ ਸਰਕਾਰੀ ਹਸਪਤਾਲ ਵੀ ਸੁੱਖ ਸਾਗਰ ਸਾਬਤ ਹੋ ਰਹੇ ਹਨ।
ਹਾਕਮ ਪੰਜਾਬ ਜੀ ਸਾਰਾ ਬੋਝ ਖਪਤਕਾਰ/ਗਾਹਕ ਤੇ ਪਾ ਦਿੱਤਾ।ਇਨਕਮ ਟੈਕਸ ਵੀ ਮੱਧ ਵਰਗ ਦੇਂਦਾ ਹੈ ਤੇ ਜੀ.ਅੇਸ ਟੀ ਵੀ ਕੇਵਲ ਗਾਹਕ ਨੂੰ ਨਿਚੋੜ ਰਹੀ ਹੈ,ਵਪਾਰੀ ਤੇ ਸਗੋਂ ਜੀ ਅੇਸ ਟੀ ਦੇ ਬਹਾਨੇ ਦੂਣ ਸਵਾਏ ਪਲ੍ਹਰ ਰਿਹਾ ਹੈ।ਇਹ ਹੋਰ ਟੈਕਸ ਲਾ ਕੇ ਕੁਲ ਟੇੈਕਸ 62% ਬਣ ਗਏ ਹਨ,ਜਦ ਕਿ ਟੈਕਸ ਪੇਅਰ ਹੋਰ ਹੋਰ ਨੱੱਪਿਆ ਜਾ ਰਿਹਾ ਹੈ।
ਰੋਡਵੇਜ਼,ਬਿਜਲੀ ਤੇ ਮਾਲ ਮਹਿਕਮਾ ਇਹ ਪੰਜਾਬ ਦੇ ਕਮਾਊ ਪੁੱਤ ਹਨ,ਤੇ ਇਹਨਾ ਦੀ ਕਮਾਈ ਨੂੰ ਹਾਕਮ ਨੇ ਆਪਣੀ ਨਿਜੀ ਜਗੀਰ ਬਣਾ ਰੱਖਿਆ ਹੈ।ਇਹਨਾਂ ਦਾ ਕੌਮੀਕਰਣ ਕਰਕੇ ਸਰਕਾਰ ਦਾ ਖਜਾਨਾ ਭਰਿਆ ਜਾ ਸਕਦਾ ਹੈ।ਸਾਬਕਾ ਮੰਤਰੀਆਂ ਨੇ ਜੋ ਇਹਨਾਂ ਦੀ ਕਮਾਈ ਨਿਜੀ ਖਾਤੇ ਵਿੱਚ ਪਾਈ ਸੀ ਕਢਾਈ ਜਾ ਸਕਦੀ ਹੈ।"ਗੁਰੂ ਦੀ ਗੋਲਕ ਗਰੀਬ ਦਾ ਮੂੰਹ"-ਸਰਕਾਰੀ ਸਕੂਲ ਤਾਂ ਦਰਬਾਰ ਸਾਹਬ/ ਮੰਦਰਾਂ ਦੀ ਆਮਦਨ ਨਾਲ ਹੀ ਚਲ ਸਕਦੇ ਹਨ,ਜੇ ਗੋਲਕ ਘਰੋ ਘਰੀ ਨਾ ਜਾਵੇ ਤਾਂ।
ਸ੍ਰੀ ਰਾਮ ਚੰਦਰ ਜੀ ਕਹਿ ਗਏ ਸੀਆ ਸੇ ,ਹੰਸ ਚੁਗੇਗਾ ਦਾਨਾ ਦੂਨਾ ਕੌਆ ਮੋਤੀ ਖਾਏਗਾ"-ਇਹੋ ਕੁਝ ਪ੍ਰਤੱਖ ਹੋ ਗਿਆ ਹੈ।
ਤੁਗਲਕ,ਅਬਦਾਲੀ,ਨਾਦਰ ਸ਼ਾਹ ਤੇ ਈਸਟ ਇੰਡੀਆ ਕੰਪਨੀ ਤਾਂ ਗੈਰ ਸਨ,,ਕਿਹਦੇ ਕੋਲ ਰੋਈਏ ਕਿ ਆਪਣਿਆਂ ਨੇ ਮਾਰ ਕੇ ਧੁੱਪੇ ਸੁੱਟ ਦਿੱਤਾ ਹੈ।ਇਕ ਸਾਹ ਇਕ ਟੈਕਸ-......
ਕਦੀ ਸੀ ਜੋ ਗੁਲਾਬ ਜਿਹੀ ਪੰਜਾਬੋ,ਅੱਜ ਪੀਲੀ ਬੂਤ-ਕਿੰਨਾ ਰੋਵੇ ਕਿਹਨੂੰ ਕਿਹਨੂੰ ਰੋਵੇ ਤੇ ਕਿਥੇ ਬਹਿ ਕੇ ਰੋਵੇ,ਕਿਥੋਂ ਲੱਭੇ ਲਾਲ ਗਵਾਚੇ?
ਸ਼ਬਜਾ,ਸਬਜਾ ਸੂਖ ਰਹੀ ਹੈ,ਪੀਲੀ ਜਰਦ ਦੁਪਹਿਰ
ਪੰਜਾਬੀਆਂ ਨੂੰ ਨਿਗਲ ਰਿਹੈ ਮਹਿੰਗਾਈ ਦਾ ਜਹਿਰ॥

ਰਣਜੀਤ ਕੌਰ  ਤਰਨ ਤਾਰਨ 9780282816
25 Oct. 2017

ਸ਼ੋਰ ਪ੍ਰਦੂਸ਼ਨ - ਰਣਜੀਤ ਕੌਰ ਤਰਨ ਤਾਰਨ

ਆਵਾਜ਼ ਜਾਂ ਬੋਲ ਮਨੁੱਖ ਨੂੰ ਪ੍ਰਮਾਤਮਾ ਦੀ ਸਰਵੋਤਮ ਬਖਸ਼ਿਸ਼ ਹੈ।ਇਸ ਬਖਸ਼ੀਸ਼ ਦੀ ਅਜੋਕਾ ਭਾਰਤੀ ਮਨੁੱਖ ਜਿਵੇਂ ਬੇਕਦਰੀ ਕਰ ਰਿਹਾ ਹੈ,ਅਕਹਿ,ਂਿਨੰਦਣ ਯੋਗ ਹੈ।ਵਿਗਿਆਨ ਨੇ ਮਾਇਕ ਬਣਾਏ ਤੇ ਲਾਉਡ ਸਪੀਕਰ ਬਣਾਏ ਤੇ ਮਨੁੱਖ ਨੇ ਆਪਣੀ ਹੀ ਆਵਾਜ਼ ਨੂੰ ਆਪਣੇ ਦਿਮਾਗ ਤੇ ਆਪਣੇ ਕੰਨਾ ਤੇ ਭਾਰੂ ਕਰ ਦਿੱਤਾ ਹੈ।
ਸਵਾਰਥ ਵਿੱਚ ਅੰਨ੍ਹਾ ਬੰਦਾ ਆਪਣਾ ਕਤਲ ਆਪੇ ਹੀ ਕਰੀ ਜਾ ਰਿਹਾ ਹੈ,ਅਨਜਾਨੇ ਵਿੱਚ ਜਹਿਰ ਨਿਗਲੇ ਜਾ ਰਿਹਾ ਹੈ।ਗਾਇਕੀ ਰੂਹ ਦੀ ਗਜ਼ਾ ਹੈ ਤੇ ਭਗਤੀ ਮਨ ਦੀ ਸ਼ਾਂਤੀ ਹੈ,ਪਰ ਅਜੋਕੇ ਯੁੱਗ ਵਿੱਚ ਇਹ ਦੋਨੋ ਹੀ ਘਾਤਕ ਸਿੱਧ ਹੋ ਰਹੇ ਹਨ।ਇਸ ਤ੍ਰਭਕਾ ਦੇਣ ਵਾਲੇ ਰੌਲੇ ਵਿੱਚ ਪ੍ਰਾਰਥਨਾ ਅਤੇ ਗਜ਼ਾ ਗਵਾਚ ਹੀ ਗਏ ਹਨ।
ਸੁਬਹ ਚਾਰ ਵਜੇ,ਚਾਰਾਂ ਕੋਨਿਆਂ ਤੋਂ ਭਗਤੀ ਦੇ ਸੰਬੰਧ ਵਿੱਚ ਸ਼ਰਧਾ ਵਗਾਹ ਰਹੇ ਹੁੰਦੇ ਹਨ,ਨਾਂ ਤਾਂ ਰੱਬ ਦੇ ਕੰਨ ਵਿੱਚ ਕੁਝ ਪੈਂਦਾ ਹੈ,ਤੇ ਨਾ ਹੀ ਭਲੇ ਆਦਮੀ ਦੇ ਕੁਝ ਪੱਲੇ ਪੈਂਦਾ ਹੈ,ਸ਼ਰਧਾ.ਭਗਤੀ ਰੌਲਾ ਗੌਲਾ ਬਣ ਕੇ ਰਹਿ ਗਈ ਹੈ।ਜਿਉਂ ਜਿਉਂ ਸੂਰਜ ਤਪਦਾ ਜਾਂਦਾ ਹੈ ਤਿਵੇਂ ਤਿਵੇਂ ਸ਼ੋਰ ਹੋਰ ਉੱਚਾ ਹੁੰਦਾ ਜਾਦਾ ਹੈ।ਪੂਰੀ ਹਵਾ ਕਾਵਾਂ ਰੌਲੀ ਬਣਦੀ ਜਾਂਦੀ ਹੈ।ਇਕ ਪਾਸੇ ਅਣਸੁਖਾਂਵੇ ਸ਼ੋਰ ਤੇ ਕਾਨੂੰਨਂਨ ਪਾਬੰਦੀ ਹੈ,ਤੇ ਦੂਜੇ ਪਾਸੇ ਨਾਲ ਦੀ ਨਾਲ ਇਸ ਨੂੰ ਮਾਨਤਾ ਦੇ ਰੱਖੀ ਹੈ।ਬੋਲਣਾ ਬੁਨਿਆਦੀ ਹੱਕ ਹੇ,ਰੌਲਾ ਪਾਉਣ ਦਾ ਹੱਕ ਬਦੋ ਬਦੀ ਬਣਾ ਲਿਆ ਹੈ।ਜਗਰਾਤਾ-ਸਾਰੀ ਰਾਤ ਜਾਗ ਕੇ ਪ੍ਰਮਾਤਮਾ ਦਾ ਗੁਣਗਾਨ ਗਾ ਕੇ ਕੀਤੀ ਗਈ ਤਪੱਸਿਆ ਹੈ,ਪਰ ਹੈ ਕੀ,ਦੱਸ ਬਾਰਾਂ ਜਣੇ ਚੰਗਾ ਚੋਖਾ ਸ਼ੁੂਟਾ ਲਾ ਕੇ ਸੰਘ ਪਾੜ ਪਾੜ ਕੇ ਕੇਵਲ ਜੈ ਮਾਤਾ ਦੀ ਜਗਾ ਰਹੇ ਹੁੰਦੇ ਹਨ।
ਢੋਲਕਾਂ, ਛੈੇਣਿਆਂ ਦਾ  ਖੜਾਕ ਵੱਖਰਾ ਕੰਂਨ ਪਾੜ ਰਿਹਾ ਹੁੰਦਾ ਹੈ।ਨਾਂ ਮਾਤਾ ਬੋਲੀ ਹੈ.ਨਾਂ ਭਗਵਾਨ ਬੋਲਾ ਹੈ,ਬੋਲਾ ਤਾਂ ਦਿਨ ਬਦਿਨ ਮਨੁੱਖ ਹੋ ਰਿਹਾ ਹੈ,ਜੋ ਸੱਭ ਸਮਝਦੇ ਹੋਏ ਵੀ ਨਾਸ ਮਾਰੀ ਜਾ ਰਿਹਾ ਹੈ।ਇਹ ਧਰਮ ਦੇ ਠੇਕੇਦਾਰ ਸਚੁਫੈਰੇ ਤੋਂ ਲਾਉਡ ਸਪੀਕਰ ਲਾ ਕੇ ਨਰਕਾਂ ਦੇ ਭਾਗੀ ਨੂੰ ਵੀ ਸਵਰਗ ਵਿੱਚ ਪੁਚਾਉਣ ਦਾ ਦਾਅ੍ਹਵਾ ਕਰੀ ਜਾਂਦੇ ਹਨ।ਜਿਹਦੇ ਕੋਲ ਇਧਰੋਂ ਉਧਰੋ ਚਾਰ ਪੈਸੇ ਵਾਧੂ ਆ ਜਾਂਦੇ ਹਨ ਉਹ ਅਖੰਡ ਪਾਠ ਧਰਾ ਲੈਂਦਾ ਹੈ ਜਾਂ ਜਗਰਾਤਾ ਰਖਾ ਲੈਂਦਾ ਹੈ।ਅਖੰਡ ਪਾਠ ਜਾਂ ਜਗਰਾਤਾ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਕੀਤਾ ਕਰਾਇਆ ਜਾਂਦਾ ਹੈ,ਪਰ ਲਾਉਡ ਸਪੀਕਰ ਲਾ ਕੇ ਪਹਿਲੀ ਸ਼ਾਂਤੀ ਵੀ ਉਡਾ ਲਈ ਜਾਂਦੀ ਹੈ,ਨਾਲ ਹੀ ਆਸ ਪਾਸ ਦੇ ਦੱਸ ਹੋਰ ਘਰਾਂ ਦਾ ਸੁੱਖ ਚੈਨ ਖੋਹ ਲਿਆ ਜਾਂਦਾ ਹੈ।ਪ੍ਰਾਰਥਨਾ ਤਾਂ ਬੁੱਕਲ ਵਿੱਚੋ ਹੀ ਕਬੂਲ ਹੋ ਜਾਂਦੀ ਹੈ।ਰੌਲੇ ਤੋਂ ਤੰਗ ਪੈ ਕੇ ਰੱਬ ਨੇ ਵੀ ਕੰਨਾਂ ਵਿੱਚ ਤੂੰਬੇ ਦੇ ਲਏ ਹਨ।ਭਲਾ ਆਦਮੀ ਮਜਬੂਰੀ ਵੱਸ ਸ਼ੋਰ ਦੇ ਘੁੱਟ ਭਰੀ ਜਾ ਰਿਹਾ ਹੈ।ਘਰ ਗਲੀ ਮੁਹੱਲੇ ਦਾ ਚੈਨ ਤਾਂ ਉਡਿਆ ਹੀ ਹੈ,ਸਫਰ ਵੀ ਅੰਗਰੇਜ਼ੀ ਵਾਲਾ ਸਫਰ ਬਣ ਚੁੱਕਾ ਹੈ।ਬੱਸਾਂ ਵਿੱਚ ਰੋਜ਼ ਸਫਰ ਕਰਨ ਵਾਲੇ ਤਾਂ ਕਈ ਬੀਮਾਰੀਆਂ ਪਾਲੀ ਬੈਠੈ ਹਨ,ਜ੍ਰਰੂਰੀ ਕੰਮ ਲਈ ਕਦੀ ਕਦਾਂਈ ਬੱਸ ਵਿੱਚ ਜਾਣਾ ਵਾਲਿਆਂ ਨੂੰ ਮੁੱਲ ਦੇ ਕੇ ਸ਼ੋਰ ਪ੍ਰਦੂਸਣ ਪਲੇ ਪਾਉਣਾ ਪੈਂਦਾ ਹੈ।ਅੱਜ ਕਲ ਦੀਆ ਬੱਸਾਂ ਤੇਲ ਨਾਲ ਨਹੀਂ ਡੈੱਕ ਦੇ ਰੋਲੇ ਨਾਲ ਚਲਦੀਆਂ ਹਨ।ਬੇਸੁਰੇ ਊਲ ਜਲੂਲ ਗਾਣੇ ਦੋ ਸੌ ਡੈਸੀਮਲ ਦੀ ਸਪੀਡ ਤੇ ਲਾ ਕੇ ਡਰਾਇਵਰ ਖੁਦ ਨੂੰ ਪਤਾ ਨਹੀਂ ਕਿਹੜੀ ਹਸਤੀ ਸਮਝਣ ਲਗ ਪੈਂਦਾ ਹੈ।ਕੋਈ ਭੱਦਰ ਪੁਰਸ਼
ਜੇ ਇਹਨਾ ਨੂੰ ਆਵਾਜ਼ ਹੌਲੀੇ ਕਰਨ ਲਈ ਕਹਿ ਦੇਵੇ ਤਾਂ ਫਿਰ ਸਮਝੋ,ਬੱਸ ਦਾ ਕੰਡਕਟਰ ਸਪੀਕਰ ਚੁੱਕ ਕੇ ਉਸ ਦੇ ਕੰਨ ਵਿੱਚ ਲਾਉਣ ਦੀ ਬਹਾਦਰੀ ਵੀ ਵਿਖਾ ਦੇਂਦਾ ਹੈ।ਇਹ ਕਰਮਚਾਰੀ ਇਹ ਭੂੱਲ ਜਾਂਦੇ ਹਨ,ਸਵਾਰੀ ਨੇ ਆਪਣੀ ਸਹੂਲਤ ਪੈਸੇ ਦੇ ਕੇ ਖ੍ਰੀਦੀ ਹੈ,ਤੇ ਸਵਾਰੀ ਦੇ ਪੈਸੇ ਨਾਲ ਹੀ ਬੱਸ ਦੇ ਸਟਾਫ ਦਾ ਦਾਣਾ ਪਾਣੀ ਚਲਦਾ ਹੈ।ਅੰਂਨ ਪਾਣੀ ਦੀ ਪੂਜਾ ਦੇ ਨਾਲ ਹੀ ਮੁਸਾਫਿਰਾਂ ਨੂੰ ਵੀ ਪੂਜਣਯੋਗ ਸਮਝਣਾ ਬਣਦਾ ਹੈ।ਸਫਰ ਯਾਤਰਾ ਤਾਂ ਹਮੇਸ਼ਾ ਪਿਆਰੀਆਂ ਯਾਦਾਂ ਦੇ ਦੇੇਂਦੇ ਹਨ,ਪਰ ਹੁਣ ਤਾਂ ਬੱਸ ਵਿੱਚ ਸਫਰ ਕਰਨ ਤੋਂ ਡਰ ਆਉਦਾ ਹੈ,ਕਿ ਬੱਸ ਤਾਂ ਲਾਇਲਾਜ ਬੀਮਾਰੀ ਪੱਲੇ ਪਾ ਦੇਵੇਗੀ
।ਬੱਚੇ ਰੋਂਦੇ ਹੋਣ ਬੀਮਾਰ ਮੌਤ ਧੱਕ ਰਹੇ ਹੋਣ,ਡਰਾਈਵਰ,ਨੂੰ ਕੀ ਲਗੇ,ਉਹ ਤਾ ਚੰਦ ਪਲਾਂ ਲਈ ਚੌਧਰੀ ਬਣਿਆ ਹੁੰਦਾ ਹੈ।ਬੱਸਾ ਦੇ ਮਾਲਕਾਂ ਨੂੰ ਖੋਰੇ ਸੱਪ ਸੁੰਘ ਗਿਆ ਹੈ,ਕੋਈ ਫਰਿਆਦ ਉਹਨਾਂ ਨੂੰ ਸੁਣਾਈ ਨ੍ਹੀਂ ਦੇਂਦੀ।ਆਮ ਜਨਤਾ ਨੇ ਵੀ ਬੱਸਾ ਵਿੱਚ ਵਜਦੀ ਲਚਰਤਾ ਨੂੰ ਕੇਵਲ ਧੀਆਂ ਭੈਣਾਂ ਨਾਲ ਜੋੜ ਕੇ ਗੱਲ ਲਮਕਾ ਵਿੱਚ ਪਾ ਦਿੱਤੀ ਹੈ,ਇਸ ਨਾਲ ਜੋ ਪ੍ਰਦੂਸ਼ਣ ਫੈੇਲ ਰਿਹਾ ਹੈ ਉਸ ਨੂੰ ਘੱਟ ਕਰਨ ਦਾ ਕੋਈ ਯਤਨ ਕਰਨ ਦੀ ਹਿੰਮਤ ਨਹੀਂ ਕੀਤੀ।ਬੱਸਾਂ ਦੇ ਮਾਲਕਾਂ ਦੇ ਦਿਲ ਵਿੱਚ ਖੂਨ ਨਹੀਂ ਸ਼ਰਾਬ ਦੌਰਾ ਕਰਦੀ ਹੈ ਤੇ ਸ਼ਰਾਬੀ ਕੋਲੋਂ ਭਲੇ ਦੀ ਆਸ ਕਰਨੀ ਮੂਰਖਤਾ ਹੈ।
ਹਾਕਮ ਜਮਾਤ ਚੰਦ ਸਿੱਕਿਆ ਬਦਲੇ ਕੰਨ ਵਲ੍ਹੇਟੇ ਹੋਏ ਹੈ।"ਜਨਤਾ ਮਰੇ ਭਾਵੇ ਜੀਵੇ,ਹਾਕਮ ਘੋਲ ਪਤਾਸੇ ਪੀਵੇ"।ਹਾਕਮ ਜਮਾਤ ਦਾ ਇਸ ਤੇ ਕੁਝ ਵੀ ਖਰਚ ਨਹੀਂ ਆਉਣਾ ਤੇ ਹਵਾ ਵਿਚੋਂ ਰੌਲਾ ਘੱਟ ਜਾਣਾ ਹੈ,ਬੱਸ ਇਕ ਆਰਡੀਨੈਂਸ ਹੀ ਤੇ ਜਾਰੀ ਕਰਨਾਂ ਹੈ।
ਇਨਸਾਨ ਦਾ ਜੇ ਇਨਸਾਨ ਨਾਲ ਭਾਈਚਾਰਾ ਬਣ ਜਾਵੇ ਤਾਂ ਘ੍ਰਰਾਂ ਵਿਚੋਂ ਤਾ ਰੌਲਾ ਫੌੋਰਨ ਮੁੱਕ ਸਕਦਾ ਹੈ।ਜਿਵੇਂ ਜਗਰਾਤਾ ਤੇ ਹੋਰ ਧਾਰਮਿਕ ਪ੍ਰੋਗਰਾਮ ਸ਼ਾਂਤੀ ਨਾਲ ਸੰਪਨ  ਕੀਤੇ ਜਾਣ ਤੇ ਆਪਣੇ ਘਰ ਦੀ ਆਵਾਜ਼ ਆਪਣੇ ਘਰ ਤਕ ਰਹੇ।ਇਸ ਦਾ ਬਹੁਤ ਵੱਡਾ ਲਾਭ ਇਹ ਹੈ ਕਿ ਮੰਗੀ ਗਈ ਦੁਆ ਝੱਟ ਕਬੂਲ ਹੁੰਦੀ ਹੈ,ਕਿਉਂਕਿ ਦੁਆ ਬਾਹਰਲੀ ਹਵਾ ਵਿੱਚ ਰਲ ਕੇ ਪ੍ਰਦੂਸ਼ਤ ਨਹੀਂ ਹੁੰਦੀ।ਸ਼ਗੁਨ,ਵਿਆਹ,ਜਾਂ ਹੋਰ ਸਮਾਗਮਾਂ ਤੇ ਖੁਸ਼ੀ ਵਿੱਚ ਵਜਾਇਆ ਜਾਂਦਾ ਵਾਜਾ ਜਾਂ ਢੋਲ ਕੰਨਾਂ ਨੂੰ ਸੁਖਾਉਣ ਜਿੰਨੀ ਆਵਾਜ਼ ਨਾਲ ਹੀ ਵਜਾਉਣਾ ਚਾਹੀਦਾ ਹੈ,ਤਾਂ ਕਿ ਸੰਗੀਤ ਸਕੂਨ ਦੇਵੇ, ਮਜ਼ਾ ਦੇਵੇ ਚਾਅ ਦੇਗਣਾ ਕਰ ਦੇਵੇ।ਵਿਆਹ ਤੇ ਜਦ ਡੀਜੇ ਵਜਦਾ ਹੈ ਤਾਂ ਅੇਵੇ ਹੀ ਮਨਚਲੇ ਮੁਸ਼ਟੰਡੇ ਟਪੂਸੀਆ ਲਾਉਣ ਲਗ ਪੈਂਦੇ ਹਨ ਤੇ ਆਵਾਜ਼ ਦੋ ਸੌ ਤਕ ਲੈ ਜਾਂਦੇ ਹਨ।
,"ਬੇਗਾਨੀ ਸ਼ਾਦੀ ਮੈ ਅਬਦੁਲਾ ਦੀਵਾਨਾ" ਦੇ ਕਥਨ  ਅਨੁਸਾਰ ਸੰਗੀਤ ਜਦ ਰੂਹ ਨੂੰ ਛੁਹ ਲੈਂਦਾ ਹੈ ਤਾਂ ਅੱਡੀ ਆਪੇ ਵਜਣ ਲਗਦੀ ਹੈ ਤੇ ਹਰ ਕੋਈ ਝੁਮਣ ਲਗਦਾ ਹੈ-ਪਰ ਅੱਜ ਦਾ ਡੀ ਜੇ ਤੇ ਵਜਦਾ ਗੀਤ ਸਿਵਾ ਪ੍ਰਦੂਸਣ ਦੇ ਕੁਝ ਨਹੀਂ।ਇਸ ਦੀ ਰੋਕਥਾਮ ਵੀ ਆਪਸੀ ਭਾਈਚਾਰੇ ਨਾਲ ਹੋ ਸਕਦੀ ਹੈ।ਇਹ ਰਿਵਾਜ ਜਿਵੇਂ ਚਲਿਆ ਹੈ ਉਵੇਂ ਹੀ ਖਤਮ ਹੋ ਸਕਦਾ ਹੈ,ਬੱਸ ਲੋੜ ਹੈ ਵੱਡਿਆਂ ਦੇ ਤਹ੍ਹਈਆ ਕਰਨ ਦੀ ਕਿ ਸਮਾਗਮ ਵਿੱਚ ਰਵਾਇਤੀ ਸਾਜ਼ ਹੀ ਵਜਾਏ ਜਾਣਗੇ।ਨਵਯੁਵਕਾਂ ਨੂੰ ਵੀ ਜਹਾਨਤ ਦਾ ਮਜ਼ਾਹਰਾ ਕਰਨਾਂ ਹੋਵੇਗਾ।
ਮਨੁੱਖੀ ਅਧਿਕਾਰ ਕਮਿਸ਼ਨ ਇਸ ਸ਼ੋਰ ਪ੍ਰਦੂਸਣ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾ ਚੁੱਕਾ ਹੈ,ਪਰੰਤੂ ਪ੍ਰਦੂਸ਼ਣ ਕੰਟਰੋਲ ਬੋਰਡ ਗੂੜ੍ਹੀ ਨੀਂਦ ਸੌਂ ਰਿਹਾ ਹੈ,ਵਾਜਾ ਵਜਾਉਣ ਦੀ ਇਜ਼ਾਜ਼ਤ ਦੇਣ ਤੋਂ ਬਾਦ ਕੋਈ ਚੈੱਕ ਨਹੀਂ ਕਰਦਾ।ਸ਼ਕਾਇਤ ਤੇ ਵੀ ਕੋਈ ਅੇਕਸਨ ਨ੍ਹੀਂ ਲਿਆ ਜਾਂਦਾ,ਜਿਸ ਤੋੰ ਸਪਸ਼ਟ ਹੈ ਕਿ ਸ਼ੋਰ ਪ੍ਰਦੂਸ਼ਣ ਚ ਵਾਧਾ ਹੋਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਜਿੰਮੇਵਾਰ ਹੈ।ਚੰਡੀਗੜ੍ਹ ਦੇ ਵਾਸੀਆਂ ਵਿੱਚ ਜਾਗਰੂਕਤਾ ਹੈ,ਉਹ ਅਣਸੁਖਾਂਵੇ ਸ਼ੋਰ ਹੋਣ ਤੇ ਝੱਟ ਸੌ ਨੰਬਰ ਤੇ ਫੋਨ ਘੁਮਾ ਦੇਂਦੇ ਹਨ ਤੇ ਉਸੀ ਵਕਤ ਅੇਕਸਨ ਲੈ ਕੇ ਇਲਾਕੇ ਦੇ ਨਜ਼ਦੀਕੀ ਥਾਣੇ ਵਾਲੇ ਸਪੀਕਰ ਚੁਕਾ ਆਉਂਦੇ ਹਨ।ਛੋਟੇ ਨਗਰਾਂ ਵਿੱਚ ਤਾਂ ਆਪਸੀ ਝਗੜੇ ਹੋਣ ਲਗ ਪੈਂਦੇ ਹਨ। ਸਾਡੇ ਆਗੂ ਪੰਜ ਸਾਲ ਵਿਚੋਂ ਜਿਆਦਾ ਸਮਾ ਦੂਸਰੇ ਦੇਸ਼ਾ ਵਿੱਚ ਗੁਜਾਰਦੇ ਹਨ ਤੇ ਉਹ ਭਲੀ ਭਾਂਤ ਜਾਣਦੇ ਹਨ ਕਿ ਉਥੇ ਹਾਰਨ ਵੀ ਨ੍ਹਹੀਂ ਵਜਾਇਆ ਜਾਂਦਾ ਕਿਤੇ ਬੱਚੇ ਰੋਣ ਦੀ ਜਾਂ ਕੁੱਤਾ ਭੌਂਕਣ ਦੀ ਆਵਾਜ਼ ਵੀ ਨਹੀਂ ਸੁਣਦੀ।ਬੱਸਾਂ ਵਿੱਚ ਪੂਰਨ ਸ਼ਾਂਤੀ ਹੁੰਦੀ ਹੈ,ਤੇ ਵਿਆਹ,ਪਾਰਟੀਆਂ ਵੀ ਸ਼ਾਂਤਮਈ ਮਾਹੌਲ ਵਿੱਚ ਸ਼ੁਭ ਕਾਮਨਾਵਾਂ ਮੰਗਦੇ ਸੰਪਨ ਕੀਤੇ ਜਾਦੇ ਹਨ।ਫਿਰ ਉਹ ਇਥੇ ਇਹ ਨਿਯਮ ਕਿਉਂ ਲਾਗੂ ਨਹੀਂ ਕਰਦੇ।
"ਕੀ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਆਗੂਆਂ ਨੂੰ ਦੇਸ਼, ਕੌੰਮ ਨਾਲ ਕੋਈ ਪਿਆਰ ਨਹੀਂ ਹੈ।
ਸ਼ੋਰ ਪ੍ਰਦੂਸ਼ਣ ਕੁਦਰਤੀ ਵਨਸਪਤੀ ਦਾ ਵੀ ਵੈਰੀ ਹੈ।ਇਸ ਦਾ ਰੁੱਖਾਂ ਤੇ ਵੀ ਬੁਰਾ ਅਸਰ ਪੈਂਦਾ ਹੈ।ਚੂੰ ਕਿ ਰੁੱਖ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਚੂਸ ਕੇ ਮਨੁੱਖ ਨੂੰ ਸਾਫ ਆਕਸੀਜਨ ਦੇਂਦੇ ਹਨ ,ਲਾਉਡ ਆਵਾਜ਼ਾਂ,ਸ਼ੋਰ ਸ਼ਰਾਬੇ ਨਾਲ ਜੋ ਗੈਸਾਂ ਪੈਦਾ ਹੁੰਦੀਆ ਹਨ ਉਹ ਰੁੱਖਾ ਨੂੰ ਵੀ ਹਾਨੀ ਪੁਚਾਉਦੀਆਂ ਹਨ ਤੇ ਕੁਦਰਤ ਦੇ ਨੇਮਾਂ ਨੂੰ ਭੰਗ ਕਰਦੀਆ ਹਨ।
ਇਥੇ ਇਹ ਦੱਸਣਾ ਵੀ ਉਚਿਤ ਰਹੇਗਾ ਕਿ ਕੇਵਲ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਵਿੱਚ ਸ਼ੋਰ ਪ੍ਰਦੂਸ਼ਣ ਨਹੀਂ ਹੈ।ਅਸਂੀ ਕਿਥੇ ਖੜ੍ਹੇ ਹਾਂ ਤੇ ਵਿਕਾਸ ਵੱਲ ਦੌੜੀ ਜਾ ਰਹੀ ਦੁਨੀਆਂ ਵਿੱਚ ਅਸੀਂ ਕਿਧਰ ਜਾ ਰਹੇ ਹਾਂ,ਇਹ ਜੁਰਮ ਹੈ ਜੋ ਅਸੀਂ ਅਨਜਾਨੇ ਵਿੱਚ ਕਰੀ ਜਾ ਰਹੇ ਹਾਂ।ਇਹ ਅਤ ਸੰਗੀਨ ਵਿਸ਼ਾ ਹੈ,ਤੇ ਇਸ ਤੇ ਗੰਭੀਰਤਾ ਨਾਲ ਕਦਮ ਚੁਕਣਾ ਬਣਦਾ ਹੈ।ਹਾਕਮ ਜਮਾਤ ਤੋਂ ਜੇ ਕੋਈ ਉਮੀਦ ਨਹੀਂ ਤਾਂ ਸ਼ਰੋਮਣੀ ਗੁਰਦਵਾਰਾ ਕਮੇਟੀ ਨੂੰ ਸਮਾਜਿਕ ਭਲਾ ਮੁੱਖ ਰਖਦੇ ਹੋਏ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।
ਗੁਰਬਾਣੀ ਦੇ ਕਥਨ ਅਨੁਸਾਰ, ਜੋ ਲੇ ਹੈ ਨਿੱਜ ਬਲ ਸੇ ਲੇ ਹੈ" ਸਾਨੂੰ ਸੱਭ ਨੂੰ ਇਕ ਮੁੱਠ ਹੋ ਕੇ ਇਹ ਕ੍ਹ੍ਰੋਹਿਤ ਗਲੋਂ ਲਾਉਣ ਦਾ ਯਤਨ ਕਰਨਾਂ ਚਾਹੀਦਾ ਹੈ।ਆਵਾਜ਼ ਦਾ ਸ਼ੋਰ ਜਿਥੇ ਕਈ ਬੀਮਾਰੀਆਂ ਦੇਂਦਾ ਹੈ,ਉਥੇ ਨਾਲ ਦੀ ਨਾਲ ਅਚੇਤ ਹੀ ਸਮਾਜਿਕ ਬੁਰਾਈਆਂ ਵੀ ਪੈਦਾ ਕਰੀ ਜਾਂਦਾ ਹੈ।ਇਸ ਲਈ ਪਿਆਰੇ ਪਾਠਕੋ ਹੁਣ ਤੋਂ ਇਸ ਤੇ ਵਿਚਾਰ ਸ਼ੁਰੂ ਕਰ ਦਿਓ।
ਬੰਦਿਆਂ ਕਰ ਗੁਰਬਾਣੀ ਨੂੰ ਯਾਦ
ਸੁਣ ਕੁਦਰਤ ਦੀ ਫਰਿਆਦਿ
ਬਲਹਿਾਰੀ ਕੁਦਰਤ ਵਸਿਆ ਦੇਵੇ ਦੁਹਾਈ
ਸ਼ੋਰ ਪ੍ਰਦੂਸ਼ਣ ਨੇ ਦੂਸ਼ਤ ਹਵਾ ਫੇਲਾਈ।
ਕਰ ਕੋਈ ਇਸ ਦਾ ਇੰਤਜ਼ਾਮ
ਰੁੱਖ,ਕੁਖ ਨੂੰ ਜੋ ਮਿਲੇ ਆਰਾਮ।

ਰਣਜੀਤ ਕੌਰ ਤਰਨ ਤਾਰਨ
20 Oct. 2017

ਐਂਤਕੀ ਵਾਰ - ਰਣਜੀਤ ਕੌਰ ਤਰਨ ਤਾਰਨ

ਆਓ ਇਸ ਵਾਰ ਦੀਵਾਲੀ ਅਪਨੇ ਘਰ  ਮਨਾਈਏ
ਕਲੀ, ਚੂਨਾ, ਭਿਗੋ ਕੇ ਵਿੱਚ ਨੀਲ ਮਿਲਾਈਏ
ਪੀਲੀ ਮਿੱਟੀ ਦੀ ਕੂਚੀ ਮਾਰ
ਅਪਨਾ ਘਰ ਸਜਾਈਏ
ਛੱਤ ਤੇ ਗੋਹਾ ਮਿੱਟੀ ਫੇਰ ,
ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਲਾਈਏ,
ਭੱਜ ਭੱਜ  ਘਰ ਦੇ ਕੰੰਮ ਨਿਪਟਾਈਏ
ਸੌਦੇ ਪੱਤੇ ਚੋਂ ਦਸੀ,ਪੰਜੀ ਚਵਨੀ,ਅਠਨੀ,ਬਚਾਈਏ
ਤੇ ਫਿਰ ਉਹਦੀ ਕਿਸਮਤ ਪੁੜੀ ਲਾਈਏ
ਫੁੱਲਝੜੀ ਜਲਾ,ਘੁਮਾ ਘੁਮਾ
ਨਿੱਕੀ ਭੈਣ ਨੂੰ ਅੱਗੇ ਅੱਗੇ ਭਜਾਈਏ
ਆ ਅੱਜ ਅਪਨੇ ਘਰ ਦੀਵਾਲੀ ਮਨਾਈਏ
ਦਾਦੀ ਦੇ ਕੰਨ ਕੋਲ ਜਾ ਭੁਕਾਨਾ ਫਟਾਈਏ
ਬੀਜੀ ਭਾਪਾ ਜੀ ਦੀ ਮੰਜੀ ਤੇ ਬਹਿ
ਉਹ ਨਿੱਕਾ ਮਾਸੂਮ ਬੱਚਾ ਬਣ ਜਾਈਏ
ਉਸ ਅਨਭੋਲ ਜਵਾਨੀ ਚ ਝਾਤੀ ਪਾਈਏ
ਮਾਂ ਕੋਲੋਂ ਜੋ ਪੁਛਣਾ ਸੀ,ਪੁਛ ਲਈਏ
ਜੋ ਦਸਣਾ ਸੀ ਅੱਜ ਦੱਸ ਦਈਏ
ਭੁੱਲ ਗਈ ਕਹਾਣੀ ਦਾਦੀ ਦੀ ਅੱਜ ਸੁਣਨੀ ਏ
ਫੇਰ ਅੱਜ ਤਕਲੇ ਦੀ ਮਾਹਲ ਤੋੜਨੀ ਏਂ
ਨਾਂ ਪੈਸੇ ਧੇਲੇ ਦੀ ਗੱਲ,ਨਾਂ ਕੋਈ ਵੰਡ ਵੰਡਾਈ
ਤੂੰ ਮੇਰਾ ਵੱਡਾ ਵੀਰ
ਮੈਂ ਨਿੱਕੀ ਭੈਣ, ਤੇਰੀ ਮਾਂਜਾਈ
ਇਕ ਦੀਵੇ ਨਾਲ ਦੱਸ ਦੀਵੇ ਬਾਲ
ਮੋਹ ਪਿਆਰ ਦਾ ਨਿੱਘ ਵਧਾਈਏ
ਆ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕੁਝ ਪਲਾਂ ਲਈ ਗਵਾਚੇ ਚ ਗੁਮ ਜਾਈਏ...
ਆ ਇਕ ਦੀਵਾ ਦਿਲ ਵਿੱਚ ਜਗਾਈਏ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ-----
ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816


ਚਲਦੇ ਚਲਦੇ-ਹਮ ਨੇ ਦੇਖਾ ਹੈ ਐਸੇ ਖੁਦਾਓਂ ਕੋ
ਜਿਨ ਕੇ ਸਾਮਨੇ "ਵੋ ਖੁਦਾ" ਕੁਛ ਭੀ ਨਹੀਂ

18 Oct. 2017

ਬੁਲਬਲ-ਏ ਗਜ਼ਲ---ਜਗਜੀਤ ਸਿੰਘ---10 ਅਕਤੂਬਰ ਮ੍ਰਿਤੂ ਦਿਵਸ ਤੇ ਵਿਸ਼ੇਸ਼ - ਰਣਜੀਤ ਕੌਰ ਤਰਨ ਤਾਰਨ

"" ਬਨ ਜਾਓ ਮੀਤ ਮੇਰੇ,ਮੇਰੀ ਪ੍ਰੀਤ ਅਮਰ ਕਰ ਦੋ "-ਤੇ ਸਚਮੁੱਚ ਹੀ ਕਰੋੜਾਂ ਹੀ ਮੀਤ ਬਣੇ ਉਸਦੇ ਤੇ ਉਹਦੀ ਪ੍ਰੀਤ ਅਮਰ ਹੋਈ।
ਪੰਜਾਬ ਦੇ ਵਾਸੀ ਅਮਰ ਸਿੰਘ ਜੋ ਨੌਕਰੀ ਦੇ ਸਿਲਸਲੇ ਵਿੱਚ ਗੰਗਾਨਗਰ ਰੇਲ ਰਾਹੀਂ ਜਾ ਰਹੇ ਸੀ ਕਿ ਰਾਹ ਵਿੱਚ ਹੀ ਮਿਲ ਗਈ ਜੀਵਨ ਸਾਥਣ ਬਚਨ ਕੌਰ,ਤੇ ਜਿਸਦੀ ਕੁਖੌਂ ਇਹ ਅਨਮੋਲ ਹੀਰਾ 8 ਫਰਵਰੀ 1941 ਨੂੰ ਪੈਦਾ  ਹੋਇਆ। ਨਾਮ ਰੱਖਿਆ ਗਿਆ ਜਗਮੋਹਨ ਸਿੰਘ।
ਇਸ ਬੱਚੇ ਨੂੰ ਉਹਨਾਂ ਦੇ ਨਾਮਧਾਰੀ ਗੁਰੂ  ਨੇ ਵੇਖਦੇ ਹੀ ਆਖ ਦਿੱਤਾ ਕਿ "ਇਹ ਬੱਚਾ ਆਪਣੇ ਹੁਨਰ ਨਾਲ ਦੁਨੀਆਂ ਨੂੰ ਬਦਲ ਦੇਵੇਗਾ,ਇਸਦਾ ਨਾਮ ਜਗਮੋਹਨ ਤੋਂ ਜਗਜੀਤ ਸਿੰਘ ਕਰ ਦਿਓ"।ਤੇ ਇਸ ਤਰਾਂ ਜਗਮੋਹਨ ਜਗਜੀਤ ਹੋ ਗਿਆ।
ਜਿਆਦਾਤਰ ਸੰਜੀਦਾ ਗੀਤ ਗਾਉਣ ਵਾਲਾ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ।ਪਤੰਗ ਲੁਟਣਾ ਤੇ ਉਡਾਉਣਾ ਸ਼ੁਗਲ ਸੀ।ਘਰ ਲਈ ਸੌਦੇ ਵਿਚੋਂ ਪੈਸੇ ਬਚਾ ਕੇ ਫਿਲਮ ਵੇਖਣਾ ਤੇ ਫਿਲਮੀ ਗੀਤ ਗਾਉਂਦੇ ਰਹਿਣਾ।ਪੜ੍ਹਾਈ ਲਿਖਾਈ ਵਿੱਚ ਸੋ ਸੋ।ਤਦੇ ਤੇ ਕਈ ਜਮਾਤ ਦੋ ਦੋ ਸਾਲ ਵਿੱਚ ਪਾਰ ਕੀਤੀ।ਇਮਤਿਹਾਨ ਵਿੱਚ ਨਕਲ ਮਾਰਨੀ ਤੇ ਨਕਲ ਕਰਾਉਣੀ ਵੀ ਸ਼ੁਗਲ ਹੀ ਸੀ।ਤਲਤ ਕਹਿਮੂਦ ਨੂਰ ਜਹਾਂ,ਮੁਹੰਮਦ ਰਫੀ,ਲਤਾ ਦੀਦੀ ਨੂੰ ਜੀਆ ਲਾ ਕੇ ਸੁਣਨਾ ਤੇ ਉਹਨਾਂ ਦੇ ਗੀਤ ਗੁਣਗਣਾਉਣਾ।'
" ਬਚਪਨ ਕੀ ਮੁਹੱਬਤ ਕੋ ਦਿਲ ਸੇ ਨਾ ਜੁਦਾ ਕਰਨਾ"ਹਰ ਵੇਲੇ ਇਹ ਗੀਤ ਗੁਣਗਣਾਉਂਦੇ ਸੁਣ ਕੇ ਪਿਤਾ ਜੀ ਨੇ ਉਸਤਾਦ ਰੱਖ ਦਿੱਤਾ,ਤੇ ਬਕਾਇਦਾ ਸੰਗੀਤ ਸਿਖਲਾਈ ਲਈ।ਮਾਤਾ ਪਿਤਾ ਨੇ ਸੰਗੀਤ ਸਿਖਿਆ ਲਈ ਪ੍ਰੇਰਤ ਤੇ ਉਤਸ਼ਾਹਤ ਕੀਤਾ ਪਰ ਨਾਲ ਹੀ ਅਫ਼ਸਰ,ਜਾਂ ਇੰਝਨੀਅਰ ਬਣਨ ਲਈ ਵੀ ਨਸੀਹਤ  ਕੀਤੀ।ਹੋਰ ਭੇੈਣ ਭਰਾ ਹੋਰ ਵੀ ਗਾ ਲੈਂਦੇ ਸਨ,ਇਹ ਕੁਦਰਤੀ ਦੇਣ ਪੂਰੇ ਪਰਿਵਾਰ ਵਿੱਚ ਸੀ ਪਰ ਮਕਬੂਲੀਅਤ ਸਿਰਫ ਜਗਜੀਤ ਸਿੰਘ ਨੂੰ ਮਿਲੀ ਕਿਉਂ ਜੋ ਉਸਨੇ ਸੰਗੀਤ ਨੂੰ ਆਪਣਾ ਜੀਵਨ ਬਣਾ ਲਿਆ ਸੀ।
1956 ਵਿੱਚ ਜਲੰਧਰ ਡੀ. ਏ.ਵੀ ਕਾਲਜ ਵਿੱਚ ਦਾਖਲਾ ਲਿਆ ਤੇ ਮਹਾਜਨ ਹੋਸਟਲ ਵਿੱਚ ਰਹਿ ਕੇ ਸੰਗੀਤ ਦਾ ਰਿਆਜ਼ ਜਾਰੀ ਰੱਖਿਆ।
ਇਹ ਸਟੇਜ ਸ਼ੌਆਂ ਦਾ ਦੌਰ ਸੀ।ਿਇਹ ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ,ਪ੍ਰਕਾਸ  ਕੌਰਾਂ ਦਾ ਚੜਦਾ ਵਕਤ ਸੀ,ਤੇ ਇਹਨਾਂ ਦੇ ਹੀ ਸ਼ੌਅ ਵਿੱਚ ਸਟੇਜ ਤੇ ਪਹਿਲੀ ਵਾਰ ਪੰਜਾਬੀ ਗੀਤ ਗਾਉਣ ਦਾ ਅੇਜ਼ਾਜ਼ ਹਾਸਸਲ ਹੋਇਆ ,ਤੇ ਪਹਿਲੀ ਵਾਰ ਦੇ ਹੀ ਗੀਤ," ਕੀ ਤੇਰਾ ਇਤਬਾਰ ਵੇ ਰਾਹੀਆ,ਉਡ ਜਾਵੇਂ ਕਰ ਰੈਣ ਬਸੇਰਾ" ਗਾ ਕੇ ਵਾਹਵਾ ਖੱਟੀ,ਤੇ ਇਥੋਂ ਹੀ ਗਾਉਣ ਲਈ ਪਲੇਟਫਾਰਮ ਮਿਲ ਗਿਆ ਤੇ ਫਿਰ ਆਕਾਸ਼ਵਾਣੀ ਜਲੰਧਰ ਤੋਂ ਗਾਇਆ।ਇਥੇ ਇਹ ਕਹਿਣਾ ਉਚਿਤ ਰਹੇਗਾ ਕਿ ਜਗਜੀਤ ਸਿੰਘ ਦੀ  ਗਾਇਕੀ ਨੂੰ ਤਰਾਸ਼ਣ ਦਾ ਮਾਣ ਜਲੰਧਰ ਆਕਾਸ਼ਵਾਣੀ ਨੂੰ ਹਾਸਲ ਹੈ।ਦੇਸ਼ ਵਿਦੇਸ਼ ਜਿਥੇ ਵੀ ਪ੍ਰੋਗਰਾਮ ਕਰਨ ਜਾਂਦੇ ਉਪਰੋਕਤ ਗੀਤ,'ਕੀ ਤੇਰਾ ਇਤਬਾਰ ਵੇ ਰਾਹੀਆ ਪੰਜਾਬੀ ਗੀਤ ਦੀ ਫ਼ਰਮਾਇਸ਼ ਬਹੁਤ ਹੁੰਦੀ,ਬਾਦ ਵਿੱਚ ਵੋ ਕਾਗਜ ਕੀ ਕਸ਼ਤੀ 'ਵੀ ਦੂਜੇ ਨੰਬਰ ਤੇ ਨਾਲ ਹੋ ਗਿਆ।
ਗੰਗਾਨਗਰ ਦੇ ਸਰੋਤਿਆਂ ਨੇ ਜਗਜੀਤ ਸਿੰਘ ਨੂੰ ਬੁਲਬਲੇ-ਏ ਗਜ਼ਲ ਦਾ ਤਖ਼ਲਸ ਦਿੱਤਾ,ਵਿਦੇਸ਼ਾਂ ਵਿੱਚ ਵਸਿਆਂ ਨੇ ਗਜ਼ਲ ਕਿੰਗ ਕਿਹਾ',ਰਾਜ ਸਭਾ ਟੀ ਵੀ.ਨੇ ਬਾਦਸ਼ਾਹ-ਏ ਗਜ਼ਲ ਆਖਿਆ,ਤੇ ਕਈਆਂ ਨੇ 'ਗਜ਼ਲ ਸਮਾਧ' ਆਖਿਆ।
ਗਜ਼ਲ ਗਾਉਣੀ ਤੇ ਸਮਝਣੀ ਹਰੇਕ ਦੀ ਪਸੰਦ ਨਹੀਂ ਸੀ।ਜਗਜੀਤ ਸਿੰਘ ਨੇ ਕਲਾਸੀਕਲ ਨੂੰ ਵੀ ਸਾਧਾਰਨ ਸਰਗਮ ਵਿੱਚ ਪੇਸ਼ ਕੀਤਾ ਤੇ ਮਿਰਜਾ ਗਾਲਿਬ ਵੀ ਸਰੋਤਿਆਂ ਨੂੰ ਸਹਿਜੇ ਹੀ ਪਸੰਦ ਆੳਣ ਲਗ ਪਿਆ।ਫਿਲਮਾਂ ਵਿੱਚ ਗਜ਼ਲਾਂ ਨਹੀਂ ਗਾਈਆ ਜਾਂਦੀਆਂ ਸਨ ਕਿਉਜੋ ਇਹ ਆਮ ਜਨਗਣ ਦੀ ਭਾਸ਼ਾ ਵਿੱਚ ਨਹੀਂ ਹੁੰਦੀਆਂ ਸੀ ਪਰ ਜਗਜੀਤ ਸਿੰਘ ਨੇ ਇਹਨਾਂ ਨੂੰ ਸਾਧਾਰਨ ਸਾਜ਼ ਨਾਲ ਗਾ ਕੇ ਹਿਟ ਕਰਾਇਆ।ਗਜ਼ਲ ਪ੍ਰੇਮੀ ਗਜ਼ਲ ਸੁਣਨ ਲਈ ਕੋਠਿਆਂ ਤੇ ਜਾਂਦੇ ਸੀ ਕਿ ਜਗਜੀਤ ਸਿੰਘ ਨੇ ਗਜ਼ਲ ਨੂੰ ਕੋਠਿਆਂ ਤੋਂ ਕੋਠੀਆਂ ਤਕ ਲੈਆਂਦਾ,ਤੇ ਕਰੋੜਾਂ ਦੀ ਗਿਣਤੀ ਵਿੱਚ ਗਜ਼ਲ  ਘਰ ਘਰ ਸੁਣੀ ਜਾਣ ਲਗੀ।ਇਹਦੇ ਸ਼ਾਇਰਾਂ ਨੂੰ ਵੀ ਵਸੀਹ ਖੇਤਰ ਮਿਲ ਗਿਆ।
ਭਜਨ ਗਾਏ ਸ਼ਬਦ ਗਾਏ,ਨਾਤ ਗਾਈ,ਹਰ ਤਰਾਂ ਦੇ ਸੰਗੀਤ ਵਿੱਚ ਮੁਹਾਰਤ ਹਾਸਲ ਕੀਤੀ॥ਕਲਾਸੀਕਲ ਵਿੱਚ ਵੇਸਟਰਨ ਦਾ ਮਿਸ਼ਰਣ ਕਰਕੇ ਨਿਵੇਕਲੀ ਸਾਜ਼ ਤੇ ਆਵਾਜ਼ ਪ੍ਰਫੁਲਤ ਕੀਤੀ।
ਸੰਗੀਤ ਦੀ ਵਿਲੱਖਣਤਾ ਵਿੱਚ ਪੰਜਾਬੀ ਗੀਤਾਂ ਦਾ ਵੀ ਸ਼ੁਮਾਰ ਸੀ-ਮੈਨੂੰ ਤੇਰਾ ਸ਼ਬਾਬ ਲੈ ਬੈਠਾ,ਮਾਏ ਨੀ ਮੈਂ ਸ਼ਿਕਰਾ ਯਾਰ ਬਣਾਇਆ,ਤੇ "ਸਾਰੇ ਪਿੰਡ ਵਿੱਚ ਪੁਆੜੇ ਪਾਏ ਬਿਲੌ ਨੀ ਤੇਰੇ ਗੋਰੇ ਰੰਗ ਨੇ"ਤਾਂ ਡਾਢੀ ਧਮਾਲ ਪਾਈ ਕਿ ਫਿਲਮਿਸਤਾਨ ਵਿੱਚ ਬਿਲੋ ਤਕੀਆ ਕਲਾਮ ਬਣ ਗਈ।
ਜਲੰਧਰ ਵਿੱਚ ਉਸਦੇ ਸਮਕਾਲੀ ਅੱਜ ਵੀ ਉਸਦੀਆਂ ਯਾਦਾਂ ਸੰਭਾਲੇ ਹੋਏ ਹਨ।ਸਲਾਨਾ ਮੀਟਿੰਗ ਵਿੱਚ ਉਸਨੂੰ ਅੱਜ ਵੀ ਜਰੂਰ ਯਾਦ ਕੀਤਾ ਜਾਂਦਾ ਹੈ।ਆਪਣੇ ਉਪਾਸਕਾਂ ਨੂੰ ਸੰਗੀਤ ਸਿਖਿਆ ਦਿੱਤੀ,ਜੋ ਉਹ ਫਿਜ਼ਾ ਨੂੰ ਸੁਰਮਈ ਰੱਖਣ ਲਈ ਸਰਗਮ ਨੂੰ ਪਰਨਾਏ ਹੋਏ ਹਨ।
ਜਲੰਧਰ ਵਿੱਚ ਉਸਨੇ ਕਈ ਟਰਾਫ਼ੀਆਂ ਜਿਤੀਆਂ।ਜਲੰਧਰ ਦੇ ਮਹਾਜਨ ਹੋਸਟਲ ਦੇ ਕਮਰਾ ਨੰ169 ਜਿਥੇ ਉਹ 1959 ਤੋਂ 1963 ਤੱਕ ਸੁਰ ਛੇੜਦਾ ਰਿਹਾ,ਦੀਵਾਰਾਂ ਪੁਛਦੀਆਂ ਹਨ,"ਜਾਨੇ ਕੌਨ ਸਾ ਹੈ ਵੋ ਦੇਸ਼ ਜਹਾਂ ਤੁਮ ਚਲੇ ਗਏ,"॥
ਸੰਗੀਤ ਦੇ ਅੰਬਰ ਤੱਕ ਪੁਜਣ ਲਈ ਜਗਜੀਤ ਸਿੰਘ। ਨੂੰ ਕੜੀ ਤਪਸਿਆ ਕਰਨੀ ਪਈ।ਸਫਲਤਾ ਦੇ ਫੁੱਲ ਤਾਂ ਮਿਲੇ ਪਰ ਕੌਢਿਆਂ ਸਮੇਤ।ਕਈ ਪਰਿਵਾਰਿਕ ਉਲਝਣਾਂ ਤੇ ਮੁਸ਼ਕਲਾਂ ਦੇ ਆਪ ਆਸੂ ਪੀ ਕੇ ਆਪਣੇ ਚਹੇਤਿਆਂ ਨੂੰ ਮੁਸਕਰਾਹਟਾਂ ਤਕਸੀਮ ਕੀਤੀਆਂ।ਜਗਜੀਤ ਸਿੰਘ ਦੀਆਂ ਨਜ਼ਮਾਂ ਤੇ ਗਜਲਾਂ ਕੁਝ ਜਗਾਉਂਦੀਆਂ,ਕੁਝ ਸਿਖਾਉਂਦੀਆਂ,ਕੁਝ ਰਵਾਉਂਦੀਆਂ ਤੇ ਕੁਝ ਹਸਾਉਂਦੀਆਂ ਜਾਂਦੀਆਂ।
ਤੁਮ ਇਤਨਾ ਜੋ ਮੁਸਕਰਾ ਰ।ਹੇ ਹੋ ਕਿਆ ਗਮ  ਹੈ ਜੋ ਛੁਪਾ ਰਹੇ ਹੋ" ।ਉਸਦੀ ਆਵਾਜ਼ ਦੀਆ ਤਰੰਗਾਂ ਹਵਾ ਵਿੱਚ ਰਲਗੱਡ ਨੇ।ਸ਼ਾਇਰ ਸਹੀ ਕਹਿ ਰਿਹਾ ਹੈ-
"  ਤੁਝੇ ਨਜ਼ਰ ਨਹੀਂ ਆਉਂਗਾ,ਪਰ ਯੇ ਹੀ ਸੱਚ ਹੈ,
ਮੈਂ ਕਾਇਨਾਤ ਮੇਂ ਮੌਜੂਦ ਹੂੰ,ਹਵਾ ਕੀ ਤਰਹ॥

ਰਣਜੀਤ ਕੌਰ ਤਰਨ ਤਾਰਨ 9780282816

10 Oct. 2017

ਖਤੋ , ਖਿਤਾਬਤ ,ਚਿੱਠੀ ,ਪੱਤਰੀ ( ਅੰਤਰ ਰਾਸ਼ਟਰੀ ਡਾਕ ਹਖ਼ਤਾ ) - ਰਣਜੀਤ ਕੌਰ ਤਰਨ ਤਾਰਨ

"ਚਿਠੀਏ, ਦਰਦ ਫਿਰਾਕ ਵਾਲੀਏ ,ਲੈ ਜਾ , ਲੈ ਜਾ ਸੁਨੇਹੜਾ ਮੇਰੇ ਯਾਰ ਦਾ "
ਡਾਕੀਆ,ਡਾਕ ਲਾਇਆ,...ਖੁਸ਼ੀ ਕਾ ਪੈਗਾਮ ਕਹੀਂ,ਦਰਦਨਾਕ ਲਾਇਆ"।
ਚਿੱਠੀਆਂ ਲਿਖਣੀਆ ਭੁੱਲ ਗੇ,ਜਦੋਂ ਦਾ ਟੇਲੀਫੋਨ ਲਗਿਆ "।ਾ ਡਾਕ ਰਾਹੀਂ ਆਣ ਜਾਣ ਵਾਲੀਆ ਚਿੱਠੀਆਂ ਦੇ ਤਾਰ ਵਾਂਗ ਅਤੀਤ ਵਿੱਚ ਅਲੋਪ ਹੋ ਜਾਣ ਦਾ ਖਦਸ਼ਾ ਜਾਹਰ ਹੋ ਰਿਹਾ ਹੈ। ਇਸ ਤਹਿਰੀਰ ਵਿਚਲੀ
ਉਦਾਸੀਨਤਾ ਵਕਤ ਦੇ ਸਾਂਵੀ ਹੈ।ਇਕ ਉਹ ਵਕਤ ਸੀ ਜਦ ਡਾਕੀਏ ਦਾ ਬੜਾ ਸ਼ਿਦਤ ਨਾਲ ਇੰਤਜ਼ਾਰ ਕੀਤਾ
ਜਾਦਾ ਸੀ।ਉਦੋਂ ਟੇਲੀਫੌਂਨ ਦਾ ਪਸਾਰਾ ਇੰਨਾ ਨਹੀਂ ਸੀ ਤਦ ਵੀ ਚਿੱਠੀਆਂ ਸਿਰਫ ਉਹੀ ਭੇਜਦੇ ਸਨ ਜੋ ਚਿੱਠੀ ਰਾਹੀਂ ਖਤੋ ਖਿਤਾਬਤ ਕਰ ਸਕਦੇ ਸਨ,ਬਾਕੀ ਤਾਂ ਹੱਥਦਸਤੀ ਸੁਨੇਹਾ ਲੈਣ ਦੇਣ ਕਰਦੇ ਸਨ।ਦੋ ਕੁ ਸਾਲ
ਪਹਿਲਾ ਤੱਕ ਤਾਂ ਰੱਖੜੀ ਦੇ ਸ਼ਗਨ ਵੀ ਮਨੀਆਰਡਰ ਰਾਹੀਂ ਆਉਂਦੇ ਸਨ ਤੇ ਰੱਖੜੀ ਡਾਕ ਰਾਹੀਂ ਭੇਜੀ ਵੀ ਜਾਦੀ ਸੀ।( ਹੁਣ ਵੀ ਭੇਜੀ ਜਾਂਦੀ ਹੈ ਪਰ ਪੁਜਦੀ ਨਹੀਂ )ਕੋਰੀਅਰ ਰਾਹੀਂ ਪੁਜ ਜਾਂਦੀ ਹੈ॥)ਫੋਜੀਆਂ ਦੀਆਂ,
ਤਨਖਾਹਾਂ,ਪੈਨਸ਼ਨਾ ਮਨੀਆਰਡਰ ਰਾਹੀਂ ਹੀ ਆਉਂਦੇ ਸਨ ਜੋ ਡਾਕ ਆਉਣ ਦੇ ਵਕਤ ਡਾਕੀਏ ਦੀ ਉਡੀਕ ਕਰਨੀ ਤੇ ਮਨੀਆਰਡਰ ਦੇ ਪੈਸੇ ਲੈ ਕੇ ਡਾਕੀਏ ਦੀ ਆਓਭਗਤ ਕਰਨੀ,ਰਿਵਾਜ ਸੀ।ਡਾਕੀਏ ਨੂੰ ਦਿਵਾਲੀ
ਤੇ ਲੋਹੜੀ ਵਾਜ ਮਾਰ ਕੇ ਦਿੱਤੀ ਜਾਦੀ ਸੀ,ਇਹ ਹੁਣ ਵੀ ਜਾਰੀ ਹੈ,ਪਰ ਡਾਕੀਏ ਹੀ ਨਹੀਂ ਰਹੇ,ਜੋ ਠੇਕੇ ਤੇ ਜਾਂ ਰੇਗੁਲਰ ਨਵੀਂ ਪਨੀਰੀ ਲਗੀ ਹੈ ਉਹ ਆਪਣੇ ਪੇਸ਼ੇ ਨੂੰ ਵੰਗਾਰ ਸਮਝ ਕੇ ਗਲੋਂ ਲਾਹੁੰਦੀ ਹੈ,ਕੇਵਲ ਸਰਕਾਰੀ ਡਾਕ ਵੰਡੀ ਜਾਦੀ ਹੈ ਤੇ ਬਾਕੀ ਇਧਰ ਉਧਰ....ਆਧਾਰ ਕਾਰਡ ਦੀ ਤਾਜ਼ਾ ਮਿਸਾਲ ਹੈ,ਪਤਾ ਨਹੀਂ ਕਿਹੜੈ ਖੂ੍ਹਹ ਵਿੱਚ ਸੁਟੇ ਗਏ ਇਕ ਹੀ ਪਤੇ ਤੇ ਇਕ ਪਹੁੰਚਾ ਦੂਜਾ ਨਹੀਂ,ਪੁਛਣ ਤੇ ਦਸਿਆ ਗਿਆ,ਸਾਡੇ ਕੋਲੋੰ ਇਹ ਮੁਸ਼ਕਲ ਹੈ,ਅ੍ਹੌਹ ਪਿਆ ਢੇਰ ਆਪਣਾ ਆਪਣਾ ਲੱਭ ਕੇ ਲੈ ਜੋ।ਟੇਲੀਫੌਨ ਤੇ ਬਿਜਲੀ ਦੇ ਬਿਲ ਵੰਡਣ ਦੀ ਡਿਉਟੀ ਡਾਕਖਾਨੇ ਨੂੰ ਤਿੰਨ ਰੁਪੈ ਪ੍ਰਤੀ ਬਿਲ ਦਿੱਤੀ ਗਈ ਪਰ ਖਪਤਕਾਰਾਂ ਨੂੰ ਬਿਲ ਨਾ ਮਿਲਣ ਕਾਰਨ ਜੁਰਮਾਨੇ ਭਰਨੇ ਪਏ ਤੇ ਸੰਘਰਸ਼ ਦੇ ਰਾਹ ਅਪਨਾ ਕੇ ਬਿਜਲੀ ਦੇ ਬਿਲ ਬਿਜਲੀ ਕਰਮਚਾਰੀ ਵੰਡਣ ਲਗੇ,ਪਰ ਲੈਂਡਲਾਈਨ ਟੇਲੀਫੌਨ ਬਿਲ ਅਜੇ ਵੀ ਜੀ ਦਾ ਜੰਜਾਲ ਬਣੇ ਹਨ।ਪਹਿਲਾਂ ਡਾਕੀਆ ਆਪਣੇ ਕੰਮ ਨੂੰ
ਪਰਮ ਧਰਮ ਪੂਜਾ ਸਮਝਦੇ ਸਨ ਤੇ ਸਤਿਕਾਰ ਵੀ ਪਾਉਂਦੇ ਸਨ,ਮੀਂ੍ਹਹ,ਧੁੱਪ,ਝੱਖੜ ਉਹਨਾਂ ਦੇ ਸਾਈਕਲ ਦੀ ਚਾਲ ਨੂੰ ਕਦੇ ਨਹੀਂ ਰੋਕਦੇ ਸਨ।ਤਾਰ ਸਿਸਟਮ ਮਰ ਗਿਆ ਹੈ,ਤਨਖਾਹਾਂ ਤੇ ਪੈਨਸ਼ਨਾਂ ਆਨਲਾਈਨ ਬੈਂਕਾਂ ਵਿੱਚ ਆ ਜਾਂਦੇ ਹਨ ਤੇ ਡਾਕੀਏ ਦੀ ਮਨੀਆਰਡਰ ਖੂਸ਼ੀ ਵੀ ਅਲੋਪ ਹੋ ਗਈ ਹੈ।ਕੋਰੀਅਰ ਸਿਸਟਮ ਨੇ ਇਸ ਦੀ ਹੌਂਦ ਨੂੰ ਚੋਖੀ ਢਾਹ ਲਾਈ ਹੈ।ਥਾਂ ਥਾਂ ਲਾਲ ਲੈਟਰਬਕਸ ਟੰਗੇ ਹੁੰਦੇ ਸਨ ਜੋ ਦਿਲਬਰਾਂ ਦੇ ਦਿਲ ਦੇ ਰਾਜ਼ ਦੇਂਦੇ ਲੈਂਦੇ ਸਨ,ਪਿਆਰਿਆਂ ਦੇ ਆਉਣ ਦੀ ਖਬਰ ਦੀ ਮਹਿਕ ਵੰਡਦੇ,ਖਵਰੇ ਕਿਧਰ ਗਏ?,ਹੁਣ ਤਾਂ ਪੋਸਟ ਆਫਿਸ ਦਾ ਇਕੋ ਇਕ ਵੱਡਾ ਲਾਲ ਬਕਸਾ ਪਹੁੰਚ ਤੋ ਬਹੁਤ ਦੂਰ ਹੈ,ਇਕ ਖਤ ਤੋਰਨ ਲਈ ਕਈ ਕਿਲੋਮੀਟਰ ਦਾ ਮਹਿੰਗਾ ਫਾਸਲਾ ਤਹਿ ਕਰਨਾ ਪੈਂਦਾ ਹੈ,ਫਿਰ ਵੀ ਖਤ ਨਾਂ ਪਹੁੰਚਣ ਦਾ ਖ਼ਦਸ਼ਾ ਲਗਾ ਰਹਿੰਦਾ ਹੈ।ਵਿਆਹਾਂ,ਸਮਾਗਮਾਂ ਦੇ ਸੱਦਾ ਪੱਤਰ ਹੁਣ ਵੀ ਡਾਕੀਏ ਰਾਹੀ ਜਾਂਦੇ ਹਨ ਪਰ ਨਾਲ ਟੇਲੀਫੋਨ ਤੇ ਈਮੇਲ ਵੀ
ਕਰਨੇ ਪੈਂਦੇ ਹਨ,ਮਹਿਜ਼ ਪੈਂਤੀ ਸੌ ਰੁਪਏ ਵਿੱਚ ਸਰਕਾਰੀ ਡਾਕ ਹੀ ਵੰਡੀ ਜਾ ਸਕਦੀ ਹੈ,ਸੱਚੇ ਹਨ ਡਾਕੀਏ ਵੀ
ਖਤ ਲਿਖਣ ਵਾਲੇ ਹੁਣ ਵੀ ਘੱਟ ਨਹੀਂ ਹਨ,ਫੋਨ ਤੇ ਪਰਾਈਵੇਸੀ ਨਹੀਂ ਰਹਿੰਦੀ ਤੇ ਨਾਂ ਹੀ ਮਨੋ-
ਭਾਵਨਾਵਾਂ ਉਜਾਗਰ ਹੁੰਦੀਆ ਹਨ,ਇਸ ਲਈ ਦਿਲ ਦੀ ਤਸਲੀ ਤਾਂ ਲਿਖ ਪੜ੍ਹ ਕੇ ਹੀ ਹੁੰਦੀ ਹੈ,ਇਹਦਾ ਅਦਾਨ ਪ੍ਰਦਾਨ ਅੱਜ ਵੀ ਡਾਕਖਾਨੇ ਤੇ ਨਿਰਭਰ ਹੈ।ਅੱਜ ਵੀ " ਤੇਰਾ ਖਤ ਲੇ ਕੇ ਸਨਮ,ਪਾਂਵ ਕਹੀ ਰੱਖਤੇ,
ਹੈਂ ਹਮ ,ਕਹੀ ਪੜਤੇ ਹੈਂ ਕਦਮ"।
ਖੱਤ ਪੋਸਟ ਕਰਨਾ,ਛੱਤਰੀ ਚੁਕਣੀ,ਦਵਾਈ ਖਾਣੀ,ਮੁਸਕਲ ਨਾਲ ਯਾਦ ਰਹਿੰਦੇ ਹਨ,ਫਿਰ ਵੀ ਜਦੋਂ ਪੱਤੇ ਦਿਲ ਦਾ ਹਾਲ ਨਾਂ ਸੁਣਨ ਤਾਂ ਖੱਤ ਲਿਖੇ ਜਾਂਦੇ ਹਨ,ਪਹੁੰਚ ਜਾਵੇ ਜਾ ਡੈੱਡ ਆਫਿਸ ਸੁੱਟ ਦਿੱਤਾ ਜਾਵੇ,ਇਹ ਡਾਕੀਏ  ਦੇ ਦਿਲ ਦੀ ਮਰਜੀ ਹੈ।ਜਵਾਬ ਦੀ ਉਡੀਕ ਲੰਬੀ ਤਾਂ ਹੈ ਪਰ ਦਿਲਚਸਪ ਵੀ ਹੈ।
ਲਿਖਣ ਪੜ੍ਹਨ ਨਾਲ ਭਾਸ਼ਾ ਦਾ ਵਿਕਾਸ ਹੁੰਦਾ ਰਹਿੰਦਾ ਹੈ,ਇਸ ਲਈ ਚਿੱਠੀਆਂ ਲਿਖਣ ਦੀ ਪ੍ਰਵਿਰਤੀ ਚਾਲੂ ਰਖਣ ਦੀ ਸਖ਼ਤ ਲੋੜ ਹੈ,ਸਾਡੀ ਸਰਕਾਰ ਨੂੰ ਵੀ ਅਪੀਲ ਹੈ ਕਿ ਪੋਸਟਆਫਿਸ ਦੀ ਹੋਂਦ ਨੂੰ ਕਾਇਮ ਰੱਖਣ ਦੇ ਉਪਰਾਲੇ ਕੀਤੇ ਜਾਣ।ਇਲਾਕਾਈ ਭਾਸ਼ਾ ਦੇ ਬੀਮਾਰ ਹੋ ਜਾਣ ਦਾ ਇਹ ਵੀ ਇਕ ਕਾਰਨ ਹੈ ਕਿ ਡਾਕਖਾਨੇ ਦੀ
ਨਿਕੰਮੀ ਕਾਰਗੁਜਾਰੀ ਨੇ ਖਤੋ ਖਿਤਾਬਤ ਨੂੰ ਢਾਹ ਲਾਈ ਹੈ।ਕੰਮਪਿਉਟਰ ਤੇ ਕੋਰੀਅਰ ਨੇ ਦੋਹਰੀ ਮਾਰ ਪਾਈ ਹੈ।ਡਾਕ ਰੁਜ਼ਗਾਰ ਦਾ ਵਧੀਆ ਸਰੋਤ ਸੀ,ਸੋ ਵੀ ਢਹਿੰਦੀਆਂ ਕਲਾ ਚ ਹੈ।ਟਿਕਟਾਂ ਦੀ ਵਿਕਰੀ ਕੇਂਦਰ ਦੀ ਆਮਦਨ ਦਾ ਚੰਗਾ ਸਾਧਨ ਹਨ,ਇਸ ਲਈ ਵੱਧ ਗਿਣਤੀ ਵਿੱਚ ਮੁਲਾਜ਼ਮ ਭਰਤੀ ਕਰ ਕੇ ਛੋਟੀਆਂ ਬਚਤਾਂ ਤੇ ਪਹਿਲਾਂ ਵਾਂਗ ਵਿਆਜ ਦਰਾਂ ਵਧਾ ਕੇ ਡਾਕ ਘਰਾਂ ਨੂੰ ਉਤਸ਼ਹਿਤ ਕਰ ਕੇ ਮੁੜ ਲੀਹ ਤੇ ਲਿਆਦਾ ਜਾ ਸਕਦਾ ਹੈ।ਸਾਨੂੰ ਸੱਭ ਨੂੰ ਵੀ ਇਹੋ ਸੋਚ ਰੱਖਣੀ ਚਾਹੀਦੀ ਹੈ,"
" ਖੱਤ ਲਿਖਤੇ ਹੈ,ਕਭੀ ਤੋ ਜਵਾਬ ਆਏਗਾ"।ਚਿੱਠੀਆ ਲਿਖਣ ਦੀ ਪਰੇਕਟਿਸ ਜਾਰੀ ਰਹਿਣੀ ਚਾਹੀਦੀ ਹੈ,
ਡਾਕੀਏ ਨੂੰ ਕਬੂਤਰ ਬਣ ਜਾਣ ਤੋਂ ਬਚਾਉਣਾ ਹੈ।ਫੋਨ ਦੇ ਭਾਰੀ ਬਿਲਾਂ ਤੋਂ ਬਚਣਾ ਹੈ।
ਪੰਜਾਬੀ ਬੋਲੀ ਦੀ ਪ੍ਰਫੂਲਤਾ ਲਈ ਖਤੋ,ਖਿਤਾਬਤ,ਚਿੱਠੀ,ਪੱਤਰੀ ਨੂੰ ਬਹਾਲ ਕਰਨਾ ਹੈ।ਇਸ਼ਕ ਕਰਨ ਵਾਲੇ
ਚਿੱਠੀ ਪੱਤਰੀ ਨੂੰ ਜਿੰਦਾ ਰੱਖ ਸਕਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।ਵਫਾ ਦੀ ਕਮਾਈ ਸ਼ੇਅਰੋ ਸ਼ਾਇਰੀ
ਵਿੱਚ ਵਟਾਈ ਜਾਵੇ ਤਾਂ ਦੁਗਣੇ ਭਾਅ ਵਿਕ ਜਾਂਦੀ ਹੈ।ਬਿਰਹਾ ਵਿੱਚ ਡੁੱਬੀਆ ਉਡੀਕ ਦੀ ਆਸ ਦੀਆਂ ਔਂਸੀਆਂ,ਖਤਾਂ ਵਿੱਚ ਰੱਖ ਸੰਭਾਲ ਲੈਣੀਆਂ ਤੇ ਫਿਰ ਤਨਹਾਈ ਦੇ ਪਲਾਂ ਵਿੱਚ ਖੋਲ ਖੋਲ ਖੀਵੇ ਹੁੰਦੇ ਰਹਿਣਾ-
ਬੇਵਫਾਈ ਦਾ ਦਰਦ ਵੀ ਦਵਾ ਬਣ ਲਗਦਾ ਹੈ,ਯਕੀਨ ਨਾ ਆਵੇ ਤਾਂ ਅਜਮਾ ਕੇ ਵੇਖ ਲੋ-ਇਹ ਲੁਤਫ ਕਿਤੇ
ਫੋਨ ਦੇ ਅੇਸ ਅੇਮ.ਅੇਸ ਜਾਂ ਨੇਟ ਦੀ ਈਮੇਲ ਵਿਚੋਂ ਮਿਲ ਸਕਦਾ ਹੈ,ਕਦੀ ਵੀ ਨਹੀਂ,ਆਸ਼ਕੋ ਕਲਮਾਂ ਚੁਕ ਲਓ।ਖਤਾਂ ਵਿੱਚ ਫੁੱਲ ਭੇਜੋ," ਡਾਇਰੀ ਲਿਖੋ,ਫਿਰ ਇਕ ਵਕਤ ਪਾ ਕੇ ਡਾਇਰੀ ਵਿਚੋਂ ਸੁੱਕਾ ਫੁੱਲ ਨਿਕਲੇਗਾ
ਜਦ ,ਰੂ੍ਹਹ ਖੁਸ਼ਬੂ ਨਾਲ ਲਰਜ਼ ਜਾਏਗੀ।ਨਿਕੇ ਨਿਆਣੇ ਰਾਹੀਂ ਰੁੱਕੇ ਭਿਜਵਾਉਣ ਦਾ ਉਹ ਪਿਆਰਾ ਜਿਹਾ ਸਿਲਸਲਾ-ਜਵਾਬ ਦੀ ਤਾਂਘ,ਜਵਾਨੀ ਦੇ ਲਮਹੇ ਬੁੱਕਲ ਵਿੱਚ ਲਕੋ ਲੈਣ ਦੀ ਪੂਰੀ ਵਾਹ।ਤੇ ਫਿਰ ਇਹ ਸੱਭ ਇਕ ਕਾਗਜ਼ ਤੇ ਉਲਟ, ਡਾਕੇ ਪਾ ਦੇਣਾ,ਆਪਣੇ ਆਪ ਹੀ ਅੰਦਰੋਂ ਸੰਗੀਤ ਉਠਣਾ,"
" ਚਿਠੀਏ ਦਰਦ ਫਿਰਾਕ ਵਾਲੀਏ ਲੈ ਜਾ,ਲੈਜਾ ਸੁਨੇਹੜਾ ਮੇਰੇ ਯਾਰ ਦਾ "।
ਦੂਜੇ ਪਾਸੇ ਵੀ ਦਿਲ ਉਛਲ ਉਛਲ਼ ਪੈ ਰਿਹਾ ਹੈ-
,"  ਆਏਗੀ ਜਰੂਰ ਚਿੱਠੀ ਮੇਰੇ ਨਾਮ ਦੀ "।
ਇਸ਼ਕ ਮਿਜਾਜੀ ਦੇ ਰੁੱਕੇ ਜਦੋਂ ਕਬੂਤਰਾਂ ਹੱਥ ਭੇਜੇ ਜਾਦੇ ਸਨ,'ਅਹ ' ਉਸ ਅਨਮੋਲ ਵਿਰਸੇ ਨੂੰ ਯਾਦ ਕਰਕੇ
ਮਨ ਲਸ਼ ਲਸ਼ ਕਰ ਉੱਠਦਾ ਹੈ-
"ਵਾਸਤਾ,ਈ ਰੱਬ ਦਾ ਤੂੰ ਜਾਂਈ ਵੇ ਕਬੂਤਰਾ,ਚਿੱਠੀ ਮੇਰੇ ਢੋਲ ਨੂੰ ਪੁਚਾਂਈ ਵੇ ਕਬੂਤਰਾ"
" ਕਬੂਤਰ ਜਾ,ਜਾ ਪਹਿਲੇ ਪਿਆਰ ਦੀ ਪਹਿਲੀ ਚਿੱਠੀ  ਸਾਜਨ ਕੋ ਦੇ ਆ"।
ਫਿਰ ਦੌਰ ਆਇਆ ਡਾਕੀਏ ਦਾ,ਕਬੂਤਰ ਇਤਿਹਾਸ ਬਣ ਗਿਆ-
" ਤੈਨੂੰ ਦਿਆਂ ਮੈਂ ਪੰਜ ਪਤਾਸੇ,ਵੇ ਮੁਨਸ਼ੀ ਖੱਤ ਲਿਖ ਦੇ,ਖਤ ਲਿਖਦੇ ਢੋਲ ਦੇ ਨਾਮ,ਵੇ ਮੁਨਸ਼ੀ.....
" ਅੱਜ ਆਈ ਮਾਹੀਏ ਦੇ ਆਉਣ ਦੀ ਤਰੀਕ ਮੈਂ ਪੱਬਾ ਭਾਰ ਨੱਚਦੀ ਫਿਰਾ"।
" ਮਾਂ ਉਡੀਕੇ ਪੁੱਤ,ਕਿਤੇ ਘੱਲ,ਸੁੱਖਾਂ ਦੀਆ ਚਿੱਠੀਆਂ"।
ਖਤੋ ਕਿਤਾਬਤ ਦੇ ਅਦਾਨ ਪ੍ਰਦਾਨ ਵਿੱਚ ਤਨਹਾਈਆ ਸੁਖਾਲੇ ਗੁਜਰ ਜਾਂਦੀਆ ਹਨ,ਮਨ ਮਰਦਾ ਨਹੀਂ,
ਇੰਤਜ਼ਾਰ ਨੂੰ ਫਲ ਲਗਣ ਦੀ ਆਸ ਵਿੱਚ ਉਮਰ ਰਵਾਂ ਰਹਿੰਦੀ ਹੈ।ਖੁਸ਼ਖੱਤ ਦੇ ਅੱਖਰ ਆਤਮਾ ਵਿੱਚ ਉਕਰ
ਜਾਂਦੇ ਹਨ ਤੇ ਯਾਦਾਂ ਦੇ ਝਰੋਖੈ ਵਿਚੋਂ ਨਿਕਲ ਅੱਖੀਆਂ ਵਿੱਚ ਦੀਦਾਰ ਹੋ ਜਾਣ ਦੀ ਤਾਜ਼ਗੀ ਭਰ ਦੇਂਦੇ ਹਨ।
"ਚਿੱਟੇ ਚਾਉਲ ਉਬਾਲ ਕੇ ਉੱਤੇ ਪਾਵਾਂ ਖੰਡ,
ਭੇਣੇ ਚਿੱਠੀ ਤੇਰੀ ਵੇਖ ਕੇ ਸੀਨੇ ਪੈ ਗਈ ਠੰਡ"।


ਰਣਜੀਤ ਕੌਰ ਤਰਨ ਤਾਰਨ
09 Oct. 2017

ਤਿਕੜੀ ਮਸ਼ਾਲ - ਰਣਜੀਤ ਕੌਰ ਤਰਨ ਤਾਰਨ

ਭਗਤ ਸਿੰਘ ,ਸੁਖਦੇਵ ਰਾਜਗੁਰੂ- ਤਿਕੜੀ ਮਸ਼ਲ
28 ਸਤੰਬਰ ਦਾ ਭਾਗਾਂਭਰਿਆ ਦਿਨ ਜਦ ਭਗਤ ਸਿੰਘ ਨੇ ਕਿਲਕਾਰੀ ਮਾਰੀ,ਉਹ ਤੇ  ਜਮਾਂਦਰੂ ਦੇਸ਼ਭਗਤ  ਸੀ।
ਉਹ ਚਲਨ ਲਗਾ ,ਲੋਗ ਮਿਲਦੇ ਗਏ,ਕਾਰਵਾਂ ਬਨ ਗੇਆ।ਬੇਸ਼ੱਕ ਉਸਨੂੰ ਜੰਮਦੇ ਹੀ ਦੇਸ਼ ਭਗਤੀ ਦੀ ਗੁੜ੍ਹਤੀ ਮਿਲ ਗਈ ਸੀ,ਇਸੇ ਗੁੜ੍ਹਤੀ ਨੇ ਉਸਨੂੰ ਜੰਮਦਿਆਂ ਹੀ ਜਵਾਨ ਕਰ ਦਿੱਤਾ।ਉਸਦਾ ਬਚਪਨ ਤਾਂ ਕਿਤੇ ਪਿਛੇ ਰਹਿ ਗਿਆ ਸੀ ਉਹ ਤੇ ਜਿਵੇਂ ਪੈਦਾ ਹੀ 18 ਸਾਲ ਦਾ ਹੋ ਕੇ ਹੋਇਆ ਸੀ।ਗੁਲਾਮੀ ਦੀਆਂ ਬਾਤਾਂ ਸੁਣਨੀਆਂ ਤੇ ਆਪਣੇ ਧੁਰ ਅੰਦਰੋ ਉਹਨਾਂ ਦੇ ਹੱਲ ਲੱਭਣਾ,ਕਾਲਜ ਪਹੁੰਚਦੇ ਪਹੁੰਚਦੇ ਹੀ ਉਹ ਵੱਡਾ ਗੁਣੀ ਗਿਆਨੀ ਹੋ ਗਿਆ ਸੀ।ਇਨਕਲਾਬੀ ਕਿਤਾਬਾਂ ਪੜਨ੍ਹੀਆਂ ਉਸਦਾ ਸ਼ੋਕ ਨਹੀਂ ਸੀ ਉਹ ਅਧਿਅਨ ਸੀ ਜਿਸਦੀ ਉਸ ਵਕਤ ਦੇਸ਼ ਵਾਸੀਆਂ ਨੂੰ ਸਖ਼ਤ ਜਰੂਰਤ ਸੀ।ਉਸੀ ਇਨਕਲਾਬ ਦਾ ਬਿੰਬ ਪੂਰੇ ਭਾਰਤ ਅਤੇ ਅਜੇ ਵੀ ਪਾਕਿਸਤਾਨ ਦੇ ਅਵਚੇਤਨ ਮਨ ਵਿੱਚ ਮਸ਼ਾਲ ਵਾਂਗ ਬਲਦਾ ਹੈ।ਦੇਸ਼ ਦੀ ਵੰਡ ਨੂੰ ਸੱਤਰ ਸਾਲ ਹੋਣ ਨੂੰ ਆਏ ਹਨ,ਜਿਉਂ ਜਿਉਂ ਦਿਨ ਵਧਦੇ ਜਾ ਰਹੇ ਹਨ,ਅਤੇ ਜਿਉਂ ਜਿਉ ਇਤਿਹਾਸ ਦੀਆਂ ਪਰਤਾਂ ਅਸਲ ਖੁਲ੍ਹ ਰਹੀਆਂ ਹਨ, ਹਿੰਦਸਤਾਨ ਤੇ ਪਾਕਿਸਤਾਨ ਦੇ ਵਾਸੀਆਂ ਵਿੱਚ ਖਾਸ ਕਰ ਨਵਯੁਵਕਾਂ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਹੋੜ ਲਗ ਰਹੀ ਹੈ।ਉਸ ਵਕਤ ਵੀ ਆਰਥਿਕ ਨਾਬਰਾਬਰੀ ਦਾ ਪਾੜਾ ਸੀ ਜੋ ਅੱਜ ਵੱਧ ਕੇ ਦਰਿਆ ਦੇ ਕਿਨਾਰਿਆਂ ਜੇੱਡਾ ਹੋ ਗਿਆ ਹੈ,ਤੇ ਇਸੇ ਕਰਕੇ ਹਰ ਆਮ ਬਸ਼ਿੰਦਾ ਇਸ ਤਿਕੜੀ ਮਸ਼ਾਲ ਨੂੰ ਹਰ ਪਲ ਜਗਾਊਦਾ ਹੈ।ਆਪਣੇ ਸਾਥੀਆਂ ਵਿੱਚ ਭਗਤ ਸਿੰਘ ਉਮਰ ਵਿੱਚ ਸੱਭ ਤੋਂ ਛੋਟਾ ਸੀ ਪਰ ਇਸਦੇ ਬਾਪ ਚਾਚੇ ਦੀ ਉਮਰ ਵਾਲੇ ਵੀ ਇਸਦੀ ਵਿਚਾਰਧਾਰਾ ਤੇ ਚਲਦੇ ਸਨ।ਇਸਦੀ ਅਵਾਜ਼ ਨਾਲ ਅਵਾਜ਼ ਮਿਲਾਉਂਦੇ ਕਦਮ ਨਾਲ ਕਦਮ ਰਲਾਉਂਦੇ।
ਸਾਲ 1921 ਵਿੱਚ ਦੇਸ਼ ( ਅਣਵੰਡੇ ਦੇਸ) ਅੰਦਰ ਨਾਮਿਲਵਰਤਨ ਦੀ ਲਹਿਰ ਪੈਦਾ ਹੋ ਗਈ।ਚਾਰੇ ਪਾਸੇ ਹਾ ਹਾ ਕਾਰ ਮੱਚੀ ਹੋਈ ਸੀ।ਸਕੂਲਾਂ ਕਾਲਜਾ ਦੇ ਵਿਦਿਆਰਥੀ ਜਮਾਤਾ ਛੱਡ ਇਸ ਲਹਿਰ ਵਿੱਚ ਕੁਦਣ ਲਗੇ,ਭਗਤ ਸਿੰਘ ਉਸ ਵੇਲੇ ਲਹੌਰ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ,ਐਫ਼.ਏ ਕਰਨ ਤੱਕ ਉਹ ਇਸ ਲਹਿਰ ਵਿੱਚ ਸਰਗਰਮ ਹੋ ਚੁਕਾ ਸੀ,'ਗਨੇਸ ਸ਼ੰਕਰ ਵਿਦਿਆਰਥੀ ਕੋਲ ਇਨਕਲਾਬੀ ਸਾਹਿਤ ਦੀ ਚੋਖੀ ਲਾਇਬ੍ਰੇਰੀ ਸੀ ਤੇ ਇਥੋਂ ਹੀ ਭਗਤ ਸਿੰਘ ਨੇ ਇਨਕਲਾਬ ਦਾ ਅਧਿਅਨ ਕੀਤਾ।ਇਥੋਂ ਹੀ ਉਸਨੇ ਸਾਥੀ ਬੀ.ਕੇ.ਦੱਤ,ਚੰਦਰ ਸ਼ੇਖਰ ਆਜਾਦ,ਜੈਦੇਵ ਕਪੂਰ,ਸ਼ਿਵ ਵਰਮਾ,ਵਿਜੈ ਸਿਨਹਾ ਤੇ ਹੋਰ ਸਾਥੀਆਂ ਨਾਲ ਮਿਲ ਕੇ 'ਹਿੰਦਸਤਾਨ ਰੀਪਬਲਿਕਨ ਅੇਸੋਸੀਏਸ਼ਨ' ਵਿੱਚ ਸ਼ਮੂਲੀਅਤ ਕੀਤੀ,ਇਹ ਹਥਿਆਰ ਬੰਦ ਸੰਗਠਿਤ ਪਾਰਟੀ ਸੀ ਜਿਸਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚੋ ਬਾਹਰ ਕੱਢਣ ਦਾ ਸੁਪਨਾ ਵੇਖਿਆ ਤੇ ਵਿਖਾਇਆ ਤੇ ਫੇਰ ਸੁਪਨੇ ਦੀ ਸਕਾਰਤਾ ਲਈ ਜੂਝ ਗਏ।
ਇਸ ਸਮੇਂ ਤੱਕ ਭਗਤ ਸਿੰਘ ਦੀ ਸੰਘਰਸ਼ ਵਿਚਾਰਧਾਰਾ ਸਰਗਰਮ ਜੋਰ ਫੜ ਗਈ ਸੀ,ਤੇ ਉਸਨੇ ਕਾਮਰੇਡ ਕਿਰਤੀ ਕਿਸਾਨ ਪਾਰਟੀ ਨਾਲ ਲਾਹੌਰ ਵਿਖੇ ਅੱਡਾ ਬਣਾ ਲਿਆ।ਆਪਣੇ ਵਿਚਾਰਾਂ ਨੂੰ ਜਨ ਜਨ ਤੱਕ ਪੁਚਾਉਣ ਲਈ ਕਿਰਤੀ ਅਖਬਾਰ ਵਿੱਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ।ਪਾਰਟੀ ਕੋਲ ਪੈਸੇ ਦੀ ਘਾਟ ਸੀ,ਜੋ ਭਗਤ ਸਿੰਘ ਨੇ ਸੋਚਿਆ ਹੁਣ ਇਨਕਲਾਬੀਆਂ ਨੂੰ ਅੱਗੇ ਹੋ ਅੱਗਵਾਈ ਦੇਣ  ਦਾ ਵੇਲਾ ਆ ਗਿਆ ਹੈ।ਤੇ ਇਸੇ ਧਾਰਾ ਨੂੰ ਲੈ ਕੇ ਲਾਹੌਰ ਵਿੱਚ,ਸੁਖਦੇਵ,ਭਗਵਤੀਚਰਨ ਵੋਹਰਾ ਤੇ ਯਸ਼ਪਾਲ ਨਾਲ ਮਿਲ ਕੇ 13 ਮਾਰਚ 1926 ਨੂੰ'ਭਾਰਤ ਨੌਜਵਾਨ ਸਭਾ' ਦਾ ਗਠਨ ਕੀਤਾ।ਇਸਦੇ ਕੁਝ ਰਾਜਨੀਤਕ ਨੁਕਤੇ ਮਿਥੇ ਗਏ ਤਾਂ ਜੋ ਹਰ ਥਾਂ ਆਜ਼ਾਦੀ ਲਈ ਮਾਹੌਲ ਪੈਦਾ ਕੀਤਾ ਜਾ ਸਕੇ।ਇਹਨਾਂ ਦੇ ਸਿਰੜ ਸਦਕਾ ਚਿਰ ਹੀ ਨਾਂ ਲਗਾ ਤੇ ਇਹ  ਸਭਾ ਜਗਾਹ ਜਗਾਹ ਫੈੇਲ ਗਈ।ਇਸਦੇ ਚਲਦੇ ਹੀ 1928 ਵਿੱਚ ਭਗਤ ਸਿੰਘ ਨੇ 'ਸਟੂਡੈਂਟ ਯੁਨੀਅਨ ਦੀ ਸਥਪਨਾ ਕਰਾ ਦਿੱਤੀ।ਨਿੱਕੀ ਉਮਰੇ ਵੱਡੇ ਵੱਡੇ ਮਸਲੇ ਗਲ ਪਾ ਲਏ,ਉਹ ਇਕ ਮਿੰਟ ਵੀ ਵਿਹਲਾ ਬਹਿੰਦਾ ਖਲੋਂਦਾ ਨਾਂ ਤੇ ਹਰ ਵਕਤ ਉਸਦੇ ਹੱਥ ਵਿੱਚ ਕਲਮ ਕਾਪੀ ਤੇ ਕਿਤਾਬ ਹੁੰਦੀ ਜੋ ਪੜ੍ਹਦਾ ਆਪਣੇ ਜਿਹਨ ਵਿੱਚ ਨੋਟ ਕਰ ਲਿਖ ਕੇ ਦੂਸਰਿਆਂ ਲਈ ਛਪਵਾ ਕੇ ਪਰਚੇ ਵੰਡ ਦੇਂਦਾ।ਇਹਨਾਂ ਪਰਚਿਆਂ ਵਿੱਚ ਉਹ ਹਮੇਸ਼ਾਂ ਵਿਚਾਰਧਾਰਾ ਵਿੱਚ ਦ੍ਰਿੜ ਰਹਿਣ ਦਾ ਸੰਦੇਸ਼ ਦਿੰਦਾ।ਇਕ ਸੰਦੇਸ਼ ਇਹ ਸੀ ਜੋ 22 ਅਕਤੂਬਰ 1929 ਨੂੰ ਛਾਆ ਹੋਇਆ ਸੀ-
"ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨਾਂ ਦੇ ਸਿਰ ਮਣਾ ਮੂੰਹੀ ਜਿੰਮੇਵਾਰੀਆਂ ਹਨ,ਤੇ ਵਿਦਿਆਰਥੀਆਂ ਨੂੰ ਬੰਬ ਤੇ ਪਿਸਤੌਲ ਚੁਕਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ,ਉਹਨਾਂ ਦੇ ਕਰਨ ਲਈ ਕਈ ਹੋਰ ਵੱਡੇ ਕੰਮ ਹਨ,ਆਜਾਦੀ ਦੀ ਲੜਾਈ ਦੀ ਮੁਹਰਲੀਆਂ ਸਫਾਂ ਵਿੱਚ ਵਿਦਿਆਰਥੀ ਸੱਭ ਤੋਂ ਵੱਧ ਸ਼ਹੀਦ ਹੋਏ ਹਨ,ਤੇ ਹੁਣ ਕੀ ਭਾਰਤੀ ਇਸ ਪੀਖਿਆ ਸਮੇਂ ਵੈਸਾ ਇਰਾਦਾ ਵਿਖਾਉਣ ਤੋਂ ਝਿਜਕਣਗੇ ? ....ਉਸਨੇ ਕਿਹਾ,'ਇਨਕਲਾਬ ਖੂੁਨ ਖਰਾਬੇ ਨਾਲ ਲਿਬੜਿਆ ਸੰਘਰਸ਼ ਨਹੀਂ ਹੈ।
ਸਰਕਾਰੀ ਪੱਖ ਤੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਨਾ ਕਰਤਾ ਗੁਨਾਹ ਲਈ ਡੱਕ ਦਿੱਤਾ ਗਿਆ ਤੇ ਕੇਸ ਚਲਾਉਣ ਦੀ ਪੈਰਵੀ ਵੀ ਕਰਨ ਦੀ ਇਜ਼ਾਜ਼ਤ ਨਾਂ ਦਿੱਤੀ ਗਈ ਕਿਉਂ ਜੋ ਭਗਤਸਿੰਘ ਦੀ ਸ਼ੋਹਰਤ ਤੋਂ ਕੋਝੇ ਤੇ ਸਵਾਰਥੀ ਅੰਸਰ ਬੌਖਲਾਹਟ ਵਿੱਚ ਆ ਗਏ ਸਨ॥ਭਗਤ ਸਿੰਘ ਦੀ ਹਰ ਅਰਜ਼ੀ ਖਾਰਜ ਕਰ ਦਿੱਤੀ ਜਾਦੀ ਰਹੀ।
ਭਗਤ ਸਿੰਘ ਦਾ ਚਿਹਰਾ ਨਿਕੀ ਉਮਰੇ ਹੀ ਵੱਡਾ ਅਭਿਆਸੀ ਜਾਪਦਾ ਸੀ।ਿਿਦਲ ਖਿਚਵਾਂ,ਤੇਜੱਸਵੀ ਨਾਲ ਹੀ ਸ਼ਾਂਤ ਤੇ ਸੰਯਮੀ ਵੀ,ਗਲਬਾਤ ਕਰਨ ਦਾ ਢੰਗ ਬੜਾ ਸਾਊ,ਰੋਸ ਤੇ ਗੁੱਸੇ ਦਾ ਇਜ਼ਹਾਰ ਵੀ ਸਹਿਜਤਾ ਨਾਲ ਕਰਨਾ,ਜੋਸ਼ ਵਿੱਚ ਹੋਸ ਸੰਭਾਲ ਕੇ ਰੱਖਣਾ ਮਹਾਤਮਾ ਗਾਂਧੀ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਹਮੇਸ਼ ਇਖਤਲਾਫ ਰਿਹਾ ਫਿਰ ਵੀ ਉਸਨੂੰ ਫਾਸੀ ਦਿੱਤੇ ਜਾਣ ਤੋਂ ਬਾਦ ਗਾਂਧੀ ਨੇ ਕਿਹਾ,'ਭਗਤ ਸਿੰਘ ਦੀ ਬਹਾਦਰੀ ਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਦਾ ਹੈ"।
ਸੁਭਾਸ ਚੰਦਰ ਬੋਸ ਨੇ ਕਿਹਾ,'ਭਗਤ ਸਿੰਘ ਅੱਜ ਇਕ ਵਿਅਕਤੀ ਨਹੀਂ ਸਗੋ ਇਕ ਚਿਨ੍ਹ ਬਣ ਗਿਆ ਹੈ,ਇਹ ਇਨਕਲਾਬੀ ਭਾਵਨਾ ਦਾ ਚਿਨ੍ਹ ਹੈ ਜਿਹੜੀ ਸਾਰੇ ਦੇਸ਼ ਵਿੱਚ ਛਾ ਗਈ ਹੈ"।ਭਗਤ ਸਿੰਘ ਦੇ ਕਥਨ'ਸੱਚ ਹੋਏ,"ਵਿਵਸਥਾ ਨਹੀਂ ਬਦਲੀ,ਆਰਥਿਕ ਆਜਾਦੀ ਨਹੀਂ ਮਿਲੀ ਸੱਤਰ ਸਾਲ ਵਿੱਚ ਵੀ, ਇਸੇ ਲਈ ਹੁਣ ਵੀ ਇਸ ਤਿਕੜੀ ਮਸ਼ਲ ਦੀ ਜਰੂੂਰਤ ਦੇਸ਼ ਵਾਸੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਹੋ ਰਹੀ ਹੈ।
ਭਗਤ ਸਿੰਘ ਦੇ ਲਿਖੇ ਅੰਤਿਮ ਸ਼ਬਦ -ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ....
ਮੇਰੀ ਮਿਟੀ ਸੇ ਭੀ ਖੁਸ਼ਬੂ-ਏ ਵਤਨ ਆਏਗੀ।
ਰਣਜੀਤ ਕੌਰ ਤਰਨ ਤਾਰਨ 9780282816।

28 Sep. 2017

ਧਰਤੀ ਉਗਲੇ ਹੀਰੇ ਮੋਤੀ - ਰਣਜੀਤ ਕੌਰ ਤਰਨ ਤਾਰਨ

(27 ਸਤੰਬਰ  2008 ਮਹਿੰਦਰ ਕਪੂਰ)
"ਦੀਪਕ ਮੇਂ ਜੋਤੀ,ਜੋਤੀ ਮੇਂ ਪ੍ਰਕਾਸ਼,ਪੁਲਕਿਤ ਹੈ ਧਰਤੀ,ਜਗਮਗਾਏ ਆਕਾਸ਼"।
ਅ੍ਰੰਮ੍ਰਿੰਤਸਰ ਦੀ ਭੁਮੀ ਨੇ ਜਿਥੇ ਮੁਹੰਮਦ ਰਫੀ ਜਿਹਾ ਹੀਰਾ ਦਿੱਤਾ ਉਥੇ ਮਹਿੰਦਰ ਕਪੂਰ ਜਿਹਾ ਮੋਤੀ
ਉਗਲਿਆ।ਤਾਂ ਹੀ ਉਸ ਨੇ ਖੁਦ ਹੀ ਗਾਇਆ," ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ,ਉਗਲੇ ਹੀਰੇ,
ਮੋਤੀ "।ਇਸ ਗੁਰੂ ਦੀ ਨਗਰੀ ਨੂੰ ਬਹੁਤ ਸਾਰੇ ਹੀਰੇ ਮੋਤੀ ਦੀ ਦਾਤ ਬਖ਼ਸ਼ਣ ਦਾ ਸ਼ਰਫ਼ ਹਾਸਲਹੈ
ਮਹਿੰਦਰ ਕਪੂ੍ਰਰ ਨੂੰ ਨਿਕੇ ਹੁੰਦੇ ਤੋਂ ਹੀ ਸੰਗੀਤ ਦੇ ਖੇਤਰ ਵਿੱਚ ਰੁਚੀ ਸੀ ਤੇ ਬੰਬਈ ਸ਼ਿਫ਼ਟ ਹੁੰਦੇ ਹੀ ਉਹਨਾਂ ਸਕੂਲ਼ ਦੀ ਪੜ੍ਹਾਈ ਦੇ ਨਾਲ ਸੰਗੀਤ ਵਿਦਿਆ ਲੈਣੀ ਸ਼ੁਰੂ ਕਰ ਦਿੱਤੀ।
ਕਪੂਰ ਨੇ ਰਫੀ ਜੀ ਨੂੰ ਆਪਣਾ ਉਸਤਾਦ ਧਾਰਿਆ ਤੇ ਰਫ਼ੀ ਜੀ ਨੇ ਵੀ ਜਿਵੇਂ ਆਪਣੀ ਆਵਾਜ਼ ਦੀ ਦੁਸਰੀ ਕਾਪੀ ਦਿੱਤੀ।ਕਈ ਗੀਤ ਕਪੂਰ ਜੀ ਨੇ ਇਸ ਤਰਾਂ ਗਾਏ ਕਿ ਰਫ਼ੀ ਜੀ ਦੀ ਆਵਾਜ਼ ਹੀ ਲਗਦੀ ਰਹੀ,ਇਹ ਨਿਖੇੜਾ ਬਹੁਤ ਦੇਰ ਬਾਦ ਸਾਹਮਣੇ ਆਇਆ।ਜਿਵੇਂ---
" ਆਪ ਆਏ ਦਿਲ-ਏ ਨਾਸ਼ਾਦ ਆਇਆ,ਕਈ ਭੁਲੇ ਹੂਏ ਜਖ਼ਮੋਂ ਕਾ ਪਤਾ ਯਾਦ ਆਇਆ"
" ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋ"।
" ਨਾਂ ਮੂੰਹ ਛੁਪਾ ਕੇ ਜੀਓ,ਨਾਂ ਸਰ ਝੁਕਾ ਕੇ ਜੀਓ
ਕਪੂਰ ਜੀ ਨੇ ਗਾਇਕੀ ਦੇ ਖੇਤਰ ਵਿੱਚ ਮਾਤਾ ਦੀਆਂ ਭੇਟਾ ਗਾ ਕੇ ਕਦਮ ਰੱਖਿਆ।ਬਹੁਤ ਸਾਰੇ ਭਜਨ,ਸ਼ਬਦ,ਗਾਏ।ਫਿਲਮਾ ਤੋਂ ਇਲਾਵਾ ਗੈਰ ਫਿਲਮੀ ਗੀਤ ਵੀ ਗਾਏ। ਪੰਜਾਬੀ ਗੀਤ ਗਾ ਕੇ ਆਪਣਾ ਜਾਦੂ ਪੰਜਾਬੀ ਬੋਲੀ ਤੇ ਵੀ ਖੂਬ ਚਲਾਇਆ।
ਜਲੰਧਰ ਦੂਰਦਰਸ਼ਨ ਤੇ ਗਾਇਆ ਪੰਜਾਬੀ ਗੀਤ," ਕੁੜੀ ਹੱਸ ਗਈ ਝਾਂਜਰਾਂ ਵਾਲੀ-ਤੇ
ਇਕ ਟੁਣਕਾ ਪਿਆਰ ਦਾ ਗੀਤ ਗਾ ਕੇ ਵਾਹਵਾ ਖੱਟੀ,ਜੋ ਅੱਜ ਤੱਕ ਹਰ ਜਬਾਨ ਤੇ ਹੈ।
ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਆਪਣੀ ਆਵਾਜ਼ ਨਾਲ ਸ਼ਿਗਾਰਿਆ।
ਸ਼ਿਵ ਬਟਾਲਵੀ ਦੇ ਗੀਤਾਂ ਨੂੰ ਸੱਭ ਤੋਂ ਪਹਿਲਾਂ ਮਹਿੰਦਰ ਕਪੂਰ ਨੇ ਗਾਇਆ ਤੇ ਸ਼ਿਵ ਨੂੰ ਘਰ ਘਰ ਪਹੁੰਚਾਇਆ,ਪੀੜਾਂ ਦਾ ਪਰਾਗਾ,ਇਕ ਕੁੜੀ ਜਿਹਦਾ ਨਾਂ ਮੁਹੱਬਤ ਨੇ ' ਗੀਤਾਂ ਦੇ ਸੁਰ ਨੇ ਸਰੋਤਿਆਂ ਨੂੰ ਕੀਲਿਆ,ਜੋ ਕਿ ਪੰਜਾਬੀ ਦੇ ਖੇਤਰ ਵਿੱਚ ਮਕਬੂਲੀਅਤ ਦਾ ਸਿਖ਼ਰ ਸਾਬਤ ਹੋਏ।
ਫਿਲਮੀ ਸਫ਼ਰ ਵਿੱਚ ਕਪੂਰ ਜੀ ਦਾ ਗਾਇਆ ਗੀਤ," ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋ" ਜੋ ਅੱਜ ਵੀ ਤਰੋ ਤਾਜ਼ਾ ਹੈ,ਤੇ ਹਰ ਪੀੜ੍ਹੀ ਚਾਅ ਨਾਲ ਸੁਣਦੀ ਹੈ।ਇਸ ਗੀਤ ਲਈ ਕਪੂਰ ਜੀ ਨੂੰ ਫਿਲਮ ਢੈਅਰ ਅਵਾਰਡ ਨਾਲ ਨਿਵਾਜਿਆ ਗਿਆ।ਦੂਜਾ ਅਵਾਰਡ 'ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਲੇ' ਲਈ ਮਿਲਿਆ।ਤੇ ਤੀਜਾ ਅਵਾਰਡ
" ਫਿਲਮ ਉਪਕਾਰ-"ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ" ਲਈ ਮਿਲਿਆ
ਮਹਿੰਦਰ ਕਪੂਰ ਨੇ ਫਿਲਮੀ ਦੁਨੀਆਂ ਵਿੱਚ ਆਪਣਾ ਸਥਾਨ ਉਸ ਵਕਤ ਬਣਾਇਆ ਜਦ ਸਥਾਪਤ ਗਾਇਕ ਬਹੁਤ ਮਕਬੂਲ ਸਨ,ਜਿਵੇ,ਕੇ ਅੇਲ ਸਹਿਗਲ,ਮੁਹੰਮਦ ਰਫੀ,ਕਿਸ਼ੋਰ ਕੁਮਾਰ,ਮੁਕੇਸ਼,ਮੰਨਾਡੇ,ਤੇ ਹੋਰ ਵੀ ਕਈ।ਉਸ ਵਕਤ ਲਗਭਗ ਸਾਰੇ ਹੀ ਗਾਇਕ ਸੰਸਾਰ ਪ੍ਰਸਿੱਧ ਸਨ।
ਐਸੇ ਵਿੱਚ ਨੌਸ਼ਾਦ,ਤੇ ਓ.ਪੀ.ਨਈਅਰ ਜਿਹੇ ਜੋਹਰੀਆਂ ਨੇ ਇਸ ਹੀਰੇ ਨੂੰ ਪਹਿਚਾਣ ਕੇ ਤਰਾਸ਼ਿਆ
ਤੇ ਆਵਾਜ਼ ਦੀ ਦੁਨੀਆਂ ਵਿੱਚ ਸੁਪਰਹਿੱਟ ਦਾ ਮੁਕਾਮ ਦਿਲਾਇਆ।
ਮਹਾਂਰਾਸ਼ਟਰਾ ਸਰਕਾਰ ਨੇ ਮਹਿੰਦਰ ਕਪੂਰ ਨੂੰ ਲਤਾਮੰਗੇਸ਼ਕਰ ਅਵਾਰਡ ਨਾਲ ਨਵਾਜਿਆ।
ਉਹਨਾਂ ਦਾ ਗੀਤ'ਤੇਰੇ ਮੇਰੇ ਪਿਆਰ ਕੇ ਚਰਚੇ,ਹਰ ਜਬਾਨ ਪਰ"-ਵਾਕਿਆ ਹੀ ਅੱਜ ਵੀ ਹਰ ਜਬਾਨ ਤੇ ਹੈ।"ਡੋਲੀ ਚੜ੍ਹ ਕੇ ਦੁਲਹਨ ਸਸੁਰਾਲ ਚਲੀ.....ਹਾਏ,ਹਰ ਅੱਖ ਭਰ ਆਈ"।
'ਹੈ ਪਿਆਰ ਜਹਾਂ ਕੀ ਰੀਤ ਸਦਾ,ਤੇਰੇ ਪਿਆਰ ਕਾ ਆਸਰਾ,ਕਿਸੀ ਪੱਥਰ ਕੀ ਮੂਰਤ ਸੇ ਮੁਹੱਬਤ ਕਾ ਇਰਾਦਾ ਹੈ,ਆਦਿ ਸੁਪਰ ਹਿੱਟ ਗੀਤ ਹਨ।ਵੈਸੇ ਉਹਨਾਂ ਨੇ ਸੰਗੀਤ ਜੀਵਨ ਵਿੱਚ ਵੱਖ ਵੱਖ ਭਾਸ਼ਾ ਵਿੱਚ ਪੱਚੀ ਹਜਾਰ ਦੇ ਕਰੀਬ ਗੀਤ ਗਾਏ।
ਅਫਸੋਸ ਇਹ ਕੁਦਰਤੀ ਤੋਹਫ਼ਾ ਗਾਇਕ ਦਾ ਕੋਈ ਵੀ ਬੱਚਾ ਸਰਗਮ ਵਿੱਚ ਬਾਜੀ ਨਾ ਮਾਰ ਸਕਿਆ ।
ਇਸ ਮਹਾਨ ਗਾਇਕ ਨੇ ਆਪਣੀ ਉਮਰ ਦੇ ਪੰਤਾਲੀ ਵਰ੍ਹੈ ਸੰਗੀਤ ਦੇ ਨਾਮ ਲਾਏ।ਤੇ ਗੀਤ ਸੰਗੀਤ ਦੇ ਸ਼ੋਕੀਨਾਂ ਨੂੰ ਆਪਣੀ ਮਧੁਰ ਵਾਣੀ ਨਾਲ ਸਰਸ਼ਾਰ ਕੀਤਾ।
ਕਿਸੀ ਪੱਥਰ ਕੀ ਮੂਰਤ ਸੇ ਮੁਹੱਬਤ ਕਰਨ ਦਾ ਇਰਾਦਾ ਕਰਕੇ -27 ਸਤੰਬਰ 2008 ਨੂੰ ਇਹ ਮਹਾਨ ਗਾਇਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ।
ਉਹਨਾਂ ਦੇ ਗਾਏ ਗੀਤ ਸਦਾਬਹਾਰ ਹਨ ਤੇ ਹਮੇਸ਼ ਉਹਨਾਂ ਦੀ ਯਾਦ ਨੂੰੰ ਤਰੋਤਾਜ਼ਾ ਰੱਖਣਗੇ।
" ਰੇਡੀਓ ਦੀਆਂ ਤਰੰਗਾਂ ਵਿੱਚ ਤੇ ਆਪਣੇ ਚਾਹਨੇ ਵਾਲਿਆਂ ਦੇ ਦਿਲਾਂ ਵਿੱਚੋਂ ਮਹਿੰਦਰ ਕਪੂਰ ਨੂੰ ਸਾਰਾ ਜੋਰ ਲਾ ਕੇ ਵੀ ਮੌਤ ਦੂਰ ਨਹੀਂ ਕਰ ਸਕਦੀ"।ਕਿਹਾ ਜੋ ਸੀ ਉਹਨੇ-
" ਗਮੋਂ ਕਾ ਦ੍ਰੌਰ ਭੀ ਆਏ ਤੋ ਮੁਸਕਰਾ ਕੇ ਜੀਓ,-ਨਾਂ ਜਾਨੇ ਕੌਨ ਸਾ ਪਲ ਮੌਤ ਕੀ ਅਮਾਨਤ ਹੋ
ਹਰ ਏਕ ਪਲ ਕੀ ਖੁਸ਼ੀ ਕੋ ਗਲੇ ਲਗਾ ਕੇ ਜੀਓ---॥॥॥॥॥
ਰਣਜੀਤ ਕੌਰ ਤਰਨ ਤਾਰਨ 

26 Sep. 2017

ਸਹੁੰ ਤੇਰੀ ਭਾਰਤ ਮਾਤਾ - ਰਣਜੀਤ ਕੌਰ ਤਰਨ ਤਾਰਨ

ਧਰਮ ਨਾਲ ਤੇਰੀ ਸਹੁੰ ਭਾਰਤ ਮਾਤਾ,"ਜੇ ਧਰਮ ਨੇ ਆਗਿਆ ਦਿੱਤੀ ਤਾਂ ਤੇਰੀ ਰੱਖਿਆ ਕਰਾਂਗੇ"
ਬਾਬਿਆਂ,ਪੁਜਾਰੀਆਂ ਦੇ ਬਾਲੇ ਸਿਵੇ ਲਾਟਾਂ ਛਡ ਰਹੇ ਨੇ ਬੁਧੀਜੀਵੀ ਦੁਹਾਈਆਂ ਦੇ ਰਹੇ ਨੇ "ਕਿ ਧਰਮ ਵਾਦ,ਮੂਰਤੀਪੂਜਾ,ਅਡੰਬਰਾਂ ਨੂੰ ਹਵਾ ਨਾ ਦਿਓ" ਤੇ ਉਸੀ ਵਕਤ ਸਾਡੇ ਰੱਖਿਆ ਮੰਤਰੀ ਜੀ ਪਾਰਲੀਮੈਂਟ ਹਾਉਸ ਵਿੱਚ ਇਕ ਸਾਧ ਪੁਜਾਰੀ ਤੋਂ ਅਡੰਬਰ ਕਰਾ ਕੇ ਦੇਸ਼ ਦੇ ਭੇਤ ਰੱਖਣ ਤੇ ਦੇਸ਼ ਦੀ ਰੱਖਿਆ ਕਰਨ ਦੀ ਸਹੁੰ ਖਾ ਰਹੇ ਹਨ।--
ਇਕ ਵਿਦਿਆਰਥੀ ਨੇ ਸੋਸ਼ਲ ਮੀਡੀਆ ਤੇ ਇਕ ਬੱਚੇ ਦਾ ਰੂੜੀ ਫਰੋਲਦੇ ਤਸਵੀਰ ਬਣਾ ਕੇ ਰੂਹ ਨੂੰ ਛੂ੍ਹਹਣ ਵਾਲਾ ਟੋਟਕਾ ਇੰਜ ਲਿਖਿਆ-
"ਹਮ ਤੇਰੀ ਮਦਦ ਨਹੀਂ ਕਰ ਸਕਤੇ ਐ ਦੋਸਤ
ਅਭੀ ਹਮ ਨੇ ਅੋਰ ਮੰਦਿਰ ਮਸਜਿਦ ਬਨਾਨੇ ਹੈਂ"॥"
ਰਖਿਆ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਵੇਖ ਖਿਆਲ ਆ ਰਹਾ ਹੈ-
"  ਤੇਰੀ ਗੋਲਾਬਾਰੀ ਦਾ ਜਵਾਬ ਨਹੀਂ ਦੇ ਸਕਦੇ 'ਐ ਦੁਸ਼ਮਣ'
ਅਜੇ ਅਸੀਂ ਪੈਟਨ ਟੈਂਕਾਂ ਦੀ ਆਰਤੀ ਉਤਾਰੀ ਨਹੀਂ "।
ਪਿਛਲੇ ਸੱਤਰ ਸਾਲ ਤੋਂ ਕਸ਼ਮੀਰ ਵਿੱਚ ਧਰਮਵਾਦ ਨੇ ਯਤੀਮਾਂ ਦੀ ਗਿਣਤੀ ਹੀ ਵਧਾਈ ਹੈ।
ਮਿੱਗ-21,ਮਿੱਗ 29,-86,ਰਾਂਹੀਂ ਹੁੰਦੀਆਂ ਕੁਰਬਾਨੀਆਂ ਨੂੰ ਧਰਮਵਾਦ ਨੇ ਨਹੀਂ ਰਿਟਾਇਰਡ ਫੋਜੀ ਅਫ਼ਸਰਾਂ ਦੀ ਹਿੰਮਤ ਨੇ ਠਲ੍ਹ ਪਾਇਆ।
ਵਿਕਸਤ ਦੇਸ਼ ਦੇ ਰਾਸ਼ਟਰਪਤੀ ਨੇ ਆਪਣੇ ਸੈਨਿਕਾਂ ਨੂੰ ਹਦਾਇਤ ਕੀਤੀ "ਸਲਿਉਟ ਮਾਰਨ ਚ ਵਕਤ ਖਰਾਬ ਨਾਂ ਕਰੋ ,ਕਾਰਵਾਈ ਕਰੋ"॥
ਰਣਜੀਤ ਕੌਰ ਤਰਨ ਤਾਰਨ 9780282816...........

12 Sep 2017