MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਂਦਰ ਸਰਕਾਰ ਦਾ ਦੀਵਾਲੀ ਤੋਂ ਪਹਿਲਾ ਲੋਕਾਂ ਨੂੰ ਤੋਹਫਾ, ਡੀਜਲ 100 ਦੇ ਪਾਰ : ਹਨੀ ਫੱਤਣਵਾਲਾ


ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 02 ਨਵੰਬਰ (ਸੁਰਿੰਦਰ ਸਿੰਘ ਚੱਠਾ)-ਕੇਂਦਰ ਦੀ ਮੋਦੀ ਸਰਕਾਰ ਨੇ ਡੀਜਲ ਦੇ ਰੇਟ ਵਿੱਚ ਵਾਧਾ ਕਰਕੇ ਦੇਸ ਵਾਸੀਆਂ ਨੂੰ ਦੀਵਾਲੀ ਤੋਂ ਪਹਿਲਾ ਤੋਹਫਾ ਦਿੱਤਾ ਹੈ। ਜਿਸਦੇ ਚਲਦਿਆਂ ਦੇਸ ਭਰ ਵਿੱਚ ਹਾਹਾਕਾਰ ਮਚੀ ਪਈ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਸਹਿਰ ਦੇ ਇੱਕ ਪੈਟਰੋਲ ਪੰਪ ਵਿਖੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਧਾਏ ਗਏ ਡੀਜਲ ਦੇ ਰੇਟ ਦਿਖਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਦੇਸ ਦੀ ਅਜਾਦੀ ਦੇ ਬਾਅਦ 72 ਸਾਲਾ ਵਿੱਚ 50 ਰੁਪਏ ਡੀਜਲ ਦਾ ਰੇਟ ਹੋਇਆ ਤੇ ਹੁਣ ਸਿਰਫ ਸਾਲਾਂ ਵਿੱਚ ਹੀ 50 ਰੁਪਏ ਵੱਧ ਕੇ ਅੰਕੜਾ 100 ਦੇ ਪਾਰ ਕਰ ਗਿਆ। ਇਹ ਹੈ ਮੋਦੀ ਸਰਕਾਰ ਵੱਲੋਂ ਦੇਸ ਵਾਸੀਆਂ ਲਈ ਦੀਵਾਲੀ ਦਾ ਤੋਹਫਾ। ਹਨੀ ਬਰਾੜ ਨੇ ਕਿਹਾ ਕਿ ਡੀਜਲ ਤੇ ਪੈਟਰੋਲ ਦੇ ਵਧੇ ਰੇਟ ਕਾਰਨ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਇਸ ਮੌਕੇ ਹਨੀ ਬਰਾੜ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਘਰਾਂ ਲਈ ਬਿਜਲੀ ਸਸਤੀ ਕੀਤੀ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਡੀਜਲ ਪੈਟਰੋਲ ਤੇ ਲਾਇਆ ਵੈਟ ਟੈਕਸ ਵੀ ਅੱਧਾ ਕੀਤਾ ਜਾਵੇ।