MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਾਂਗਰਸ ਪਾਰਟੀ ਨੂੰ ਝਟਕਾ ਦਰਜ਼ਨਾਂ ਪਰਿਵਾਰਾਂ  ਨੇ ਕੀਤੀ ਅਕਾਲੀ ਦਲ ਵਿੱਚ ਸ਼ਮੂਲਿਅਤ

* ਕਾਂਗਰਸ ਦੀਆਂ ਲੂੰਬੜ ਚਾਲਾਂ ਤੋਂ ਲੋਕ ਭਲੀ ਭਾਂਤ ਜਾਣੂ-ਰੋਜ਼ੀ ਬਰਕੰਦੀ
* ਚੋਣਾਂ ਨੇੜੇ ਪਾਰਟੀ ਛੱਡ ਕੇ ਕੀਤੀ ਅਕਾਲੀ ਦਲ ਚ ਸਮੂਲਿਅਤ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 02 ਨਵੰਬਰ (ਸੁਰਿੰਦਰ ਸਿੰਘ ਚੱਠਾ)-ਕਾਂਗਰਸ ਨੇ ਸਾਢੇ ਚਾਰ ਸਾਲ ਦੇ ਕਾਰਜਕਲ ਦੌਰਾਨ  ਕੁਝ ਵੀ ਨਹੀਂ ਕੀਤਾ ਅਤੇ ਜਿੰਨਾਂ ਵਿਕਾਸ ਹੋਇਆ ਹੈ ਸ੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੀ ਹੋਇਆ ਹੈ। ਜਿਸ ਕਾਰਨ  ਲੋਕ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਦੀਆਂ ਨੀਤਿਆਂ 'ਤੇ ਚੱਲਣ ਲੱਗੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਰਮੇਸ਼ ਭਾਟੀਆ ਦੀ ਰਹਿਨੁਮਾਈ ਹੇਠ  ਕਾਂਗਰਸ ਪਾਰਟੀ ਛੱਡੇ ਕੇ ਆਏ ਦਰਜ਼ਨਾਂ ਪਰਿਵਾਰਾਂ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਸਮੇਂ ਕੀਤਾ। ਇਸ ਮੌਕੇ ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਕਾਂਗਰਸ ਨੇ ਅੱਜ ਤੱਕ ਪੰਜਾਬ ਦਾ ਕਦੇ ਭਲਾ ਨਹੀਂ ਕੀਤਾ ਅਤੇ ਲੋਕਾਂ ਨੂੰ ਹਮੇਸ਼ਾ ਗੁੰਮਰਾਹ ਹੀ ਕੀਤਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸੂੰਹਾਂ ਖਾ ਕੇ ਪੰਜਾਬ ਨਸ਼ਾ ਮੁਕਤ ਕੀਤਾ ਜਾਵੇਗਾ, ਨੌਜਵਾਨਾਂ ਨੂੰ ਸਮਾਰਟ ਫੋਨ, ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਹੁਣ ਕਾਂਗਰਸ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀਂ ਲੋਕਾਂ ਨੂੰ ਨਵੀਆਂ ਸਕੀਮਾਂ ਦੱਸ ਗੁੰਮਰਾਹ ਕਰ ਰਿਹਾ ਹੈ,ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਚ ਕੁਝ ਨਹੀਂ ਕੀਤਾ ਤੇ ਹੁਣ ਕੀ ਕਰਨਾ। ਰੋਜ਼ੀ ਬਰਕੰਦੀ ਨੇ ਕਿਹਾ ਕਿ ਲੋਕ ਹੁਣ ਕਾਂਗਰਸੀਆਂ ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਭਲੀ ਭਾਂਤ ਜਾਣੂ ਹੋ ਗਏ ਹਨ ਇਨ੍ਹਾਂ ਝਾਂਸੇ ਤੋਂ ਸਿਵਾ ਕੁਝ ਨਹੀਂ ਦਿੱਤਾ। ਦੂਜੇ ਪਾਸੇ ਸੂਬੇ ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਜੋ ਕਿਹਾ ਉਹ ਕਰ ਕੇ ਦਿਖਾਇਆ ਸੀ, ਮਜਬੂਤ ਸੀਮੇਂਟਡ ਰੋਡ, ਪੈਨਸ਼ਨਾਂ, ਆਟਾ ਦਾਲ ਸਕੀਮ, ਸ਼ਗਨ ਸਕੀਮ, ਬਿਜਲੀ ਬਿੱਲ ਮੁਆਫ, ਸੀਵਰੇਜ ਆਦਿ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਸੀ, ਜੋ ਕਿ ਪੰਜਾਬ ਵਿੱਚ ਸਰਕਾਰ ਬਦਲਦਿਆਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਇਸੇ ਕਰਕੇ ਲੋਕ ਹੁਣ ਵੱਡੀ ਗਿਣਤੀ ਵਿੱਚ ਅਕਾਲੀ ਦਲ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਸੂਬੇ ਦਾ ਵਿਕਾਸ ਸਿਰਫ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਨਾਲ  ਰੋਜ਼ੀ ਬਰਕੰਦੀ ਨੇ ਵਾਅਦਾ ਕੀਤਾ ਕਿ ਸੂਬੇ ਚ ਅਕਾਲੀ ਬਸਪਾ ਸਰਕਾਰ ਬਨਣ ਤੇ ਮੁੜ੍ਹ ਵਿਕਾਸ ਕਾਰਜਾਂ ਨੂੰ ਲਿਆਂਦਾ ਜਾਵੇਗਾ।   ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸ਼ਾਮਲ ਹੋਣ ਵਾਲੇ ਭੁੱਟੋ ਸਿੰਘ, ਜਸਪਾਲ ਕੌਰ, ਸੰਜੂ ਸਿੰਘ,ਬੌਬੀ ਸਿੰਘ, ਜੱਸ ਸਿੰਘ, ਵਿੱਕੀ ਸਿੰਘ, ਕਾਕਾ ਸਿੰਘ,ਦਰਸ਼ਨ ਸਿੰਘ, ਜਸਪਾਲ ਸਿੰਘ ਅਤੇ ਬਲੀ ਸਿੰਘ ਆਦਿ ਪਰਿਵਾਰਾਂ ਨੂੰ ਜੀ ਆਇਆ ਆਖਦਿਆਂ ਸਿਰੌਪਾ ਭੇਂਟ ਕਰ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦੇਣ ਭਰੋਸਾ ਦਿਵਾਇਆ। ਇਸ ਮੌਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਆਸੀ ਸਕੱਤਰ ਬਿੰਦਰ ਗੋਨਿਆਣਾ, ਹਰਵਿੰਦਰ ਸਿੰਘ ਪੀਏ, ਰਮੇਸ਼ ਭਾਟੀਆ, ਦੇਸਾ ਸਿੰਘ ਡੀਸੀ ਐਮਸੀ, ਮਨੀ ਬੇਦੀ,ਜਸਵਿੰਦਰ ਸਿੰਘ ਮਾੜ੍ਹੂ,ਸੁਰਜੀਤ ਸਿੰਘ,ਰਾਜਨ ਕੁਮਾਰ, ਦਲੇਰ ਸਿੰਘ ਦਾਰਾ ਆਦਿ ਹਾਜ਼ਰ ਸਨ।