MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿੰਡ ਮਿਰਜੇਆਣਾ ਦੀ ਪੰਚਾਇਤ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨਾਂ ਲਗਾਈ ਧਾਰਮਿਕ ਸਜਾ।

ਤਲਵੰਡੀ ਸਾਬੋ, 21 ਅਗਸਤ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿਡ ਮਿਰਜੇਆਣਾ ਵਿਖੇ ਇੱਕ ਗੁਰਸਿੱਖ ਪਰਿਵਾਰ ਦੇ ਬਾਈਕਾਟ ਕਰਨ ਦਾ ਮਾਮਲਾ ਵਿੱਚ ਅੱਜ ਪਿੰਡ ਦੀ ਪੰਚਾਇਤ ਸਰਪੰਚ ਸਮੇਤ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨਾਂ ਸਾਹਮਣੇ ਪੇਸ਼ ਹੋਏ, ਜਿੰਨਾ ਮਾਮਲੇ ਵਿੱਚ ਅਫਸੋਸ ਪ੍ਰਗਟ ਕਰਦੇ ਹੋਏ ਮਾਫੀ ਮੰਗੀ। ਜਿਥੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਪਿੰਡ ਮਿਰਜੇਆਣਾ ਦੀ ਪੰਚਾਇਤ ਨੂੰ ਧਰਾਮਿਕ ਸਜਾ ਲਗਾਈ ਗਈ ਉਥੇ ਹੀ ਮਨਮੱਤ ਦੇ ਉਲਟ ਖੜੇ ਗੁਰਸਿੱਖ ਪਰਿਵਾਰ ਨੂੰ ਤਖ਼ਤ ਸਾਹਿਬ ਵੱਲੋਂ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ।
ਦੱਸਣਾ ਬਣਦਾ ਹੈ ਕਿ ਤਲਵਡੀ ਸਾਬੋ ਦੇ ਪਿਡ ਮਿਰਜੇਆਣਾ ਵਿਖੇ ਪਸ਼ੂਆਂ ਨੂੰ ਪਈ ਮੂੰਹਖੁਰ ਦੀ ਬੀਮਾਰੀ ਰੋਕਣ ਲਈ ਇੱਕ ਟੂਣਾ (ਧਾਗਾ) ਕੀਤਾ ਗਿਆ ਸੀ ਜਿਸਦਾ ਪਿੰਡ ਦੇ ਇੱਕ ਗੁਰਸਿੱਖ ਪਰਿਵਾਰ ਨੇ ਟੂਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਸਦਾ ਪਿੰਡ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸੀ। ਗੁਰਸਿੱਖ ਪਰਿਵਾਰ ਦੀ ਬਾਈਕਾਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ। ਗੁਰਸਿੱਖ ਪਰਿਵਾਰ ਵੱਲੋਂ ਮਾਮਲੇ ਵਿੱਚ ਇੰਨਸਾਫ ਲੈਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿਘ ਕੋਲ ਸ਼ਿਕਾਇਤ ਪੱਤਰ ਦਿੱਤਾ ਸੀ ਜਿਸ 'ਤੇ ਕਾਰਵਾਈ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਧਰਮ ਪ੍ਰਚਾਰ ਸਬ ਆਫਿਸ ਦਮਦਮਾ ਸਾਹਿਬ ਨੂੰ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਭਾਈ ਨਿਰਭੈ ਸਿਘ ਨੇ ਪੜਤਾਲ ਕਰਕੇ ਰਿਪੋਰਟ ਸਿਘ ਸਾਹਿਬ ਨੂੰ ਸੌਂਪ ਦਿੱਤੀ ਸੀ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ 'ਤੇ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ ਅੱਜ ਪਿੰਡ ਮਿਰਜੇਆਣਾ ਦੀ ਪੰਚਾਇਤ ਪੇਸ਼ ਹੋਈ ਜਿੰਨਾ ਉਕਤ ਘਟਨਾ ਦੀ ਮਾਫੀ ਮੰਗਦੇ ਹੋਏ ਅੱਗੇ ਤੋੰ ਅਜਿਹਾ ਨਾ ਕਰਨ ਦਾ ਪ੍ਰਣ ਲਿਆ। ਪੰਜ ਪਿਆਰੇ ਸਾਹਿਬਾਨਾਂ ਨੇ ਦੋਵਾਂ ਧਿਰਾ ਦੀ ਗੱਲ ਸੁਣਨ ਤੋਂ ਬਾਅਦ ਪੰਚਾਇਤ ਨੂੰ ਧਾਰਮਿਕ ਸਜਾ ਲਗਾ ਦਿੱਤੀ। ਪੰਜ ਪਿਆਰੇ ਸਾਹਿਬਾਨਾਂ ਨੇ ਦੱਸਿਆ ਕਿ ਪੰਚਾਇਤ ਨੂੰ ਇੱਕ ਘੰਟਾ ਤਖ਼ਤ ਸਾਹਿਬ ਵਿਖੇ ਝਾੜੂ ਸੀ ਸੇਵਾ, 2100 ਰੁਪਏ ਦੀ ਤਖ਼ਤ ਸਾਹਿਬ ਵਿਖੇ ਦੇਗ ਕਰਵਾ ਕੇ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਦੀ ਅਰਦਾਸ ਕਰਨ ਦੇ ਨਾਲ਼ ਨਾਲ਼ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਬਾਈਕਾਟ ਨੂੰ ਵਾਪਸ ਲੈਣ ਅਤੇ ਮਾਫੀ ਮੰਗਣ ਦੇ ਹੁਕਮ ਜਾਰੀ ਕੀਤੇ ਗਏ। ਪੰਜ ਪਿਆਰੇ ਸਾਹਿਬਾਨਾਂ ਨੇ ਮਨਮੱਤ ਦੇ ਉਲਟ ਖੜੇ ਗੁਰਸਿੱਖ ਪਰਿਵਾਰ ਤੋੰ ਭਾਈ ਅਵਤਾਰ ਸਿੰਘ ਨੂੰ ਤਖ਼ਤ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਓਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਸਾਡਾ ਰਾਜੀਨਾਮਾ ਹੋ ਚੁੱਕਾ ਹੈ ਤੇ ਸਾਨੂੰ ਤਖ਼ਤ ਸਾਹਿਬ ਵੱਲੋਂ ਜੋ ਧਾਰਮਿਕ ਸਜਾ ਲਗਾਈ ਗਈ ਹੈ ਸਾਨੂੰ ਪ੍ਰਵਾਨ ਹੈ ਤੇ ਉਨਾਂ ਹੋਰ ਪਿੰਡਾਂ ਨੂੰ ਵੀ ਵਾਹਿਗੁਰੂ 'ਤੇ ਭਰੋਸਾ ਕਰਦੇ ਹੋਏ ਟੂਣੇ 'ਤੇ ਵਿਸਵਾਸ ਨਾ ਕਰਨ ਦੀ ਅਪੀਲ ਕੀਤੀ ਜਦੋਂਕਿ ਪੀੜਤ ਸਿੱਖ ਪਰਿਵਾਰ ਦੇ ਭਾਈ ਅਵਤਾਰ ਸਿੰਘ ਨੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਤਖ਼ਤ ਸਾਹਿਬ ਵੱਲੋਂ ਮਿਲੇ ਮਾਨ ਸਨਮਾਨ 'ਤੇ ਵਾਹਿਗੁਰੂ ਦਾ ਸੁਕਰਾਨਾ ਕੀਤਾ।