MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

29 ਨੂੰ ਸਾਰ੍ਹੇ ਪੰਜਾਬ ਭਰ ਦੇ ਮਨਿਸਟੀਰੀਅਲ ਕਰਮਚਾਰੀ ਪਟਿਆਲਾ ਮਹਾਂਰੈਲੀ ਵਿੱਚ ਕਰਨਗੇ ਸ਼ਮੂਲੀਅਤ



ਹੁਸ਼ਿਆਰਪੁਰ 27 ਜੁਲਾਈ - ਪ੍ਰਸ਼ੋਤਮ- ਪੰਜਾਬ  ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮਿਤੀ 29 ਜੁਲਾਈ ਨੂੰ ਸਾਰ੍ਹੇ ਪੰਜਾਬ ਭਰ ਦੇ ਮਨਿਸਟੀਰੀਅਲ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਪਟਿਆਲਾ  ਮਹਾਂਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਜਿਲ੍ਹੇ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਕੱਲ੍ਹ ਮਿਤੀ 28 ਜੁਲਾਈ ਨੂੰ ਆਪਣੀ ਸਮੂਹਿਕ ਛੁੱਟੀ ਆਪਣੇ ਅਧਿਕਾਰੀਆਂ ਨੂੰ ਸੌਂਪ ਦੇਣਗੇ। 29 ਜੁਲਾਈ ਨੂੰ ਸਾਰੇ ਕਰਮਚਾਰੀ ਆਪਣੇ ਨਿੱਜੀ ਵਾਹਨਾਂ ਰਾਹੀਂ ਮਿੱਨੀ ਸਕੱਤਰੇਤ ਹੁਸ਼ਿਆਰਪੁਰ ਤੋਂ ਸਵੇਰੇ 7.30 ਵਜੇ ਪਟਿਆਲਾ ਮਹਾਂਰੈਲੀ ਲਈ ਰਵਾਨਾ ਹੋਣਗੇ। ਇਹ ਜਾਣਕਾਰੀ ਜਿਲ੍ਹਾ ਪ੍ਰਧਾਨ  ਅਨੀਰੁਧ ਮੋਦਗਿਲ ਜਨਰਲ  ਸਕੱਤਰ  ਜਸਵੀਰ ਸਿੰਘ ਧਾਮੀ ਵਲੋਂ ਦਿੱਤੀ ਗਈ। ਉਨਾ ਵਲੋਂ ਕਿਹਾ ਗਿਆ ਕਿ ਦਸੂਹਾ ,ਮੁਕੇਰੀਆਂ,ਟਾਂਡਾਂ,ਗੜ੍ਹਸ਼ੰਕਰ ਤੋਂ ਵੀ ਮਨਿਸਟੀਰੀਅਲ ਕਰਮਚਾਰੀ ਮਹਾਂਰੈਲੀ ਲਈ ਰਵਾਨਾ ਹੋਣਗੇ।