MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਹੁਲ ਗਾਂਧੀ ਬ੍ਰਿਗੇਡ ਨੇ ਹੁਸਨਪ੍ਰੀਤ ਸਿਆਲਕਾ ਨੂੰ ਸੌਂਪੀ ਮਾਝੇ ਦੀ ਕਮਾਂਡ

ਬਟਾਲਾ 21 ਫਰਵਰੀ   (ਬਲਦੇਵ ਸਿੰਘ ਖਾਲਸਾ) ਮਾਝੇ ਵਿੱਚ ਨੌਜਵਾਨਾ ਨੂੰ ਇੱਕ ਮੰਚ ਤੇ ਇਕੱਤਰ ਕਰਨ ਲਈ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜੇਸ਼ਵਰ ਰਜੋਰਾ ਨੇ ਹੁਸਨਪ੍ਰੀਤ ਸਿੰਘ ਸਿਆਲਕਾ ਨੂੰ ਯੂਥ ਵਿੰਗ ਮਾਝਾ ਜੋਨ ਦੀ ਕਮਾਡ ਸੌਂਪ ਦਿਆ ਯੂਥ ਰਾਹੁਲ ਗਾਂਧੀ ਬ੍ਰਿਗੇਡ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।ਚੇਤੇ ਰਹੇ ਕਿ ਹੁਸਨਪ੍ਰੀਤ ਸਿੰਘ ਸਿਆਲਕਾ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਯੂਥ ਕਾਂਗਰਸ ਵੱਲੋ ਦਿੱਤੀ ਗਈ ਵੱਡੀ ਜ਼ਿੰਮੇਵਾਰੀ ਦੇਣ ਲਈ ਰਾਜੇਸ਼ਵਰ ਰਜੋਰਾ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋ੍ਹਂ ਦਾ ਧੰਨਵਾਦ ਕੀਤਾ।ਉਨ੍ਹਾ ਨੇ ਕਿਹਾ ਕਿ ਮਿਸ਼ਨ 2022 ਦੇ ਦੁਬਾਰਾ ਸਬੰਧ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਰਾਹੁਲ ਗਾਧੀ ਯੂਥ ਬ੍ਰਿਗੇਡ ਅਹਿਮ ਭੁਮਿਕਾ ਨਿਭਾਏਗਾ।ਉਨ੍ਹਾਂ ਨੇ ਕਿਹਾ ਕਿ ਆਂਉਦਂੇ ਕੁਝ ਦਿਨਾ ਵਿੱਚ ਮੇਰੇ ਦੁਆਰਾ ਯੂਥ ਦੀਆ ਮੀਟਿੰਗਾ ਕੀਤੀਆ ਜਾਣਗੀਆ।ਸ੍ਰ ਹੁਸਨਪ੍ਰੀਤ ਸਿੰਘ ਸਿਆਲਕਾ ਨੇ ਇਸ ਕੀਤੀ ਗਈ ਨਵ-ਨਿਯੁਕਤੀ ਨੂੰ ਲੈ ਕੇ ਕੇਂਦਰੀ ਹਾਈ ਕਮਾਂਡ ਅਤੇ ਪੰਜਾਬ ਲੀਡਰਸ਼ਿਪ ਦਾ ਧੰਨਵਾਦ ਕੀਤਾ ।