ਬਚਪਨ - ਅਮਨ ਗਿੱਲ

ਕਿੱਦਾਂ ਦਿਨ ਬੀਤ ਰਹੇ
ਮੈਨੂੰ ਆਇਆਂ ਨਾ ਦੱਸਣਾ ਮਾਂ
ਆ ਗਏ ਲਾਉਣੇ ਤਾਂ ਬਟਨ ਸ਼ਰਟ ਦੇ
ਪਰ ਆਇਆਂ ਨਾ ਮੈਨੂੰ ਹੱਸਣਾ ਮਾਂ,,,
ਇਹ ਜ਼ਿੰਦਗੀ ਬੜੀ ਹੀ ਟੇਢੀ
ਤੇ ਇਹਦੇ ਰਾਹ ਵੀ ਟੇਢੇ ਨੇ
ਲੋਕ ਤਾਂ ਬੜੇ ਮਿਲੇ ਮੈਨੂੰ
ਪਰ ਜ਼ਜ਼ਬਾਤਾਂ ਨਾਲ ਹੀ ਖੇਡੇ ਨੇ,,,
ਚੇਤਾ ਬਚਪਨ ਦਾ ਖ਼ਾਸ
ਜੇ ਅੱਜ ਉਹੀ ਦਿਨ ਚੜਜੇ
ਜਿਹੜੇ ਚੌਂਕੇ ਬਣਾਉਦੀ ਪਰੌਠੇ ਦਾਦੀ
ਟੈਨਸ਼ਨ ਉਹ ਚੁੱਲੇ ਜਾ ਸੜਜੇ,,,
ਪਾ ਕੇ ਬੈਂਗ ਸਕੂਲੇ ਜਾਣਾ
ਕਰਦੀ ਜੂੜੇ ਤੇ ਗੂੰਦ ਦੀ ਮਾਂ ਗੁੱਤਾਂ ਨੂੰ
ਕਾਸ਼ ਰੱਬ ਮੋੜ ਲਿਆਵੇ
ਉਹ ਨਿੱਘੀਆਂ ਰੁੱਤਾਂ ਨੂੰ...
ਅਮਨ ਗਿੱਲ
ਪਿੰਡ ਰਾਣਵਾਂ ਮਾਲੇਰਕੋਟਲਾ
ਮੋ. 8288972132