ਮੀਡੀਆ ਪੰਜਾਬ Breaking News

Punjab Sports Club France Kabbadi 2016 Part-2

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>
ਪੰਜਾਬ 'ਚ ਗਿਆਰਾਂ ਮਾਰਚ ਨੂੰ ਗਿਆਰ ਵਜੇ ਨਤੀਜੇ ਆਪ ਦੇ ਪੱਖ 'ਚ ਹੋਣਗੇ-ਭਗਵੰਤ ਮਾਨ
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

02:42:08

europe time

22:12:08

uk time

22:12:08

nz time

10:12:08

newyork time

16:12:08

australia time

08:12:08

CURRENCY RATES

ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਪਾਰਟੀ ਦਾ ਝੰਡਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਨਵਨਿਯੁਕਤ ਪ੍ਰਧਾਨ ਸ੍ਰ ਭਗਵੰਤਪਾਲ ਸਿੰਘ ਸੱਚਰ ਨੂੰ ਸੌਂਪਿਆ

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2016 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਦਲਵਿੰਦਰ ਸਿੰਘ ਅਤੇ ਅਮਨਦੀਪ ਕੌਰ ਨੇ ਆਪਣੀ ਬੇਟੀ ਸਿੰਘ ਜਾਸਮੀਨ ਦੀ ਲੋਹੜੀ ਵੰਡੀ-ਫੋਟੋ ਵੇਖਣ ਲਈ ਕਲਿੱਕ ਕਰੋ- ਘੋਤੜਾ ਸਟੂਡਓ ਬਰੇਸ਼ੀਆ- ਮੀਡੀਆ ਪੰਜਾਬ ਜਰਮਨੀ >>>

ਗੁਰਦੁਆਰਾ ਸਿੰਘ ਸਭਾ ਡਿਊਸਬਰਗ ਵਿਖੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਆਗਮਨ ਪੁਰਬ ਮਨਾਇਆ ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਸ੍ਰੀ ਗਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 20, 21 ਅਤੇ 22 ਜਨਵਰੀ ਮਨਾਇਆ ਫੋਟੋ ਵੇਖਣ ਲਈ ਕਲਿੱਕ ਕਰੋ - ਵੇਰਵਾ ਅਮਰਜੀਤ ਸਿੰਘ ਸਿੱਧੂ-ਰੇਸ਼ਮ ਭਰੋਲੀ >>>

-----------------------------------------------------------------------

ਪੰਜਾਬੀਉ ਖਬਰਦਾਰ! ਭਵਿੱਖ ਤੁਹਾਡਾ ਹੈ !! - ਗੁਰਦੀਸ਼ ਪਾਲ ਕੌਰ ਬਾਜਵਾ

ਪੰਜਾਬ ਵਿਚ ਹੋ ਰਹੀਆਂ ਚੋਣਾਂ ਦੀ ਗਰਮਾਂ-ਗਰਮੀਂ ਕਾਫੀ ਹੈ। ਸੋਸ਼ਲ ਮੀਡੀਆ 'ਤੇ ਤਾਂ ਉਡਦੀ ਧੂੜ ਵਿਚ ਦਿਸਦਾ ਹੀ ਕੁੱਝ ਨਹੀਂ। ਪਰ ਇਹ ਧੂੜ ਬਹੁਤੇ ਪਰਦੇਸੀਂ ਵਸਦੇ ਪੰਜਾਬੀ ਹੀ ਸੋਸ਼ਲ ਮੀਡੀਆ 'ਤੇ ਉਡਾ ਰਹੇ ਹਨ। ਕਿਉਂ ਉਡਾ ਰਹੇ ਹਨ? ਇਸਦੇ ਕਾਰਨ ਹਨ। ਬਾਹਰਲੇ ਮੁਲਕੀਂ ਪਹੁੰਚੇ ਬਹੁਤ ਸਾਰੇ ਪੰਜਾਬੀ ਜਦੋਂ ਭਾਰਤੀ ਸਿਆਸਤ ਦਾ ਬਾਹਰਲੇ ਮੁਲਕਾਂ ਦੀ ਸਿਆਸਤ ਨਾਲ ਮੁਕਾਬਲਾ ਕਰਦੇ ਹਨ ਤਾਂ ਉਨ੍ਹਾਂ ਦੇ ਅੰਦਰ ਲੋਚਾ ਪੈਦਾ ਹੁੰਦੀ ਹੈ ਕਿ ਸਾਡੇ ਸਿਆਸਤਦਾਨ ਅਜਿਹੇ ਕਿਉਂ ਨਹੀਂ ਹਨ? ਪੰਜਾਬ ਦੀ ਸਿਆਸਤ ਵਿਚ ਖਾਸ ਕਰਕੇ ਬਹੁਤੇ ਸਿਆਸਤਦਾਨ ਚੰਗੇ ਪੜ੍ਹੇ-ਲਿਖੇ ਵੀ ਨਹੀਂ -(ਅਕਾਲੀ ਪਾਰਟੀ ਵਿਚ ਖਾਸ ਕਰਕੇ)  ਸਿਆਸਤ ਵਿਚ ਵੀ ਗੁੜੇ ਹੋਏ ਨਹੀਂ। ਉਨ੍ਹਾਂ ਦੀ ਸਭ ਤੋਂ ਵੱਡੀ ਸਿਫਤ ਉਨ੍ਹਾਂ ਦੀ ਭੇਡਚਾਲ ਵਾਲੀ ਬਿਰਤੀ ਹੈ। ਬਹੁਤੇ ਤਾਂ ਸਿਆਸਤ ਦਾ ਊੜਾ-ਐੜਾ ਵੀ ਨਹੀਂ ਜਾਣਦੇ ਪਰ ਪਾਰਟੀ ਦੇ ਵੱਡੇ ਲੀਡਰਾਂ ਦੇ ਗੋਡੇ ਘੁੱਟ ਘੁੱਟ ਕੇ "ਕਾਮਯਾਬੀ'' ਦੀਆਂ ਪੌੜੀਆਂ ਚੜ੍ਹਦੇ ਹਨ। ਇਸੇ ਕਰਕੇ ਪੰਜ-ਸੱਤ ਪੜ੍ਹੇ ਹੋਏ ਨੂੰ ਵਿਦਿਆ ਦਾ ਮਹਿਕਮਾ ਦੇ ਦਿੱਤਾ ਜਾਂਦਾ ਹੈ, ਫੇਰ ਸੀਮਿੰਟ ਦੀਆਂ ਪਾਈਪਾਂ ਬਨਾਉਣ ਦੀ ਫਰਮ ਕਿਤਾਬਾਂ ਛਾਪਣ ਦਾ ਕੰਮ ਕਰਨ ਲੱਗ ਪੈਂਦੀ ਹੈ। ਕਿਸੇ ਦਸ ਨੰਬਰੀਏ ਨੂੰ ਆਪਣਾ ਬੰਦਾ ਹੋਣ ਕਰਕੇ ਵਜ਼ੀਰੀ ਬਖਸ਼ ਦਿੱਤੀ ਜਾਂਦੀ ਹੈ ਇਹੋ ਜਿਹੇ ਸਿਆਸਤਦਾਨ ਫੇਰ ਕਿਹੜੇ ਚੰਦ ਚਾੜ੍ਹਨਗੇ ਇਹ ਵੀ ਦੱਸਣ ਦੀ ਲੋੜ ਨਹੀਂ।
ਹੋਣ ਵਾਲੀਆਂ ਚੋਣਾਂ ਨੇ ਅਗਲੇ ਪੰਜ ਸਾਲਾਂ ਵਾਸਤੇ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਾ ਹੈ। ਇਹ ਹੁਣ ਤੁਹਾਡੇ ਹੱਥ ਹੈ ਕਿ ਵੋਟ ਵਾਲੀ ਮਸ਼ੀਨ ਤੇ ਬਟਨ ਦਬਾਉਂਦਿਆਂ ਸਭ ਲੋਭ-ਲਾਲਚਾਂ ਨੂੰ ਪਾਸੇ ਰੱਖਦੇ ਹੋਏ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜਰੂਰ ਸੋਚਿਉ। ਪਿਛਲੇ ਸਮੇਂ ਵਿਚ ਸੂਬੇ ਅੰਦਰ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ - ਉਹ ਕਿਉਂ ਵਾਪਰੀਆਂ। ਖਾਸ ਕਰਕੇ ਧਾਰਮਕ ਗ੍ਰੰਥਾਂ ਦੀ ਬੇ-ਅਦਬੀ ਤੇ ਇਸ ਬੇ-ਅਦਬੀ ਦੇ ਖਿਲਾਫ ਹਕੂਮਤ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲੋਂ ਵੱਧ ਕੁੱਝ ਨਾ ਕੀਤਾ। ਸਿੱਟੇ ਵਜੋਂ ਲੋਕਾਂ ਨੇ ਆਪਣਾ ਜਾਇਜ਼ ਰੋਸ  ਅਮਨਪੂਰਬਕ ਤਰੀਕੇ ਨਾਲ ਪ੍ਰਗਟ ਕਰਨ ਦਾ ਰਾਹ ਫੜਿਆ ਪਰ ਉਨ੍ਹਾਂ ਨਾਮ ਦਾ ਜਾਪ ਕਰ ਰਹੇ / ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਆਪਣੇ ਹੀ ਲੋਕਾਂ ਨੂੰ ਮੁਗਲਈ ਤਰੀਕੇ ਨਾਲ ਦਬਾਉਣ ਦਾ ਢੰਗ ਅਪਣਾਇਆ ਗਿਆ - ਲਾਠੀਚਾਰਜ ਨਾਲ ਹੀ ਸਬਰ ਨਾ ਕੀਤਾ ਸਗੋਂ ਸ਼ਾਂਤੀ ਨਾਲ ਬੈਠੇ ਲੋਕਾਂ ਉੱਤੇ ਗੋਲੀ ਚਲਾ ਕੇ ਦੋ ਬੇਗੁਨਾਹਾਂ ਦਾ ਕਤਲ ਕਰ ਦਿੱਤਾ ਗਿਆ। ਮਾਵਾਂ ਤੋਂ ਉਨ੍ਹਾਂ ਦੇ ਪੁੱਤਰ ਅਤੇ ਭੈਣਾਂ ਤੋਂ ਉਨ੍ਹਾਂ ਦੇ ਵੀਰ ਖੋਹ ਲਏ ਗਏ। ਹਕੂਮਤ ਨੂੰ ਕੀ ਲੋੜ ਸੀ ਅਜਿਹੀ ਭੜਕਾਹਟ ਪੈਦਾ ਕਰਨ ਦੀ? ਕੀਹਨੇ ਹੁਕਮ ਦਿੱਤਾ ਇਸ ਲਹੂ ਭਿੱਜੇ "ਭਾਣੇ'' ਨੂੰ ਵਰਤਾਉਣ ਦਾ? ਅੱਜ ਤੱਕ ਨਹੀਂ ਦੱਸਿਆ ਜਾ ਰਿਹਾ। ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ 'ਪੀਪਲਜ਼ ਕਮਿਸ਼ਨ' ਵਲੋਂ ਜਾਂਚ ਕਰਕੇ ਸਰਕਾਰ ਅਤੇ ਕੁੱਝ ਅਫਸਰਾਂ ਨੂੰ ਕਟਿਹਰੇ ਵਿਚ ਖੜ੍ਹਾ ਕੀਤਾ। ਸਰਕਾਰ ਵਲੋਂ ਕਾਇਮ ਕੀਤੇ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਜਾਂਚ ਤੋਂ ਬਾਅਦ ਤਿਆਰ ਕੀਤੀ ਰੀਪੋਰਟ ਵਿਚ ਕੀ ਕਿਹਾ ਉਹ ਸਰਕਾਰ ਦੱਸ ਨਹੀਂ ਰਹੀ। ਸਰਕਾਰ ਕਿਉਂ ਨਹੀ ਦੱਸ ਰਹੀ - ਕੀ ਦਾਲ਼ ਸੱਚਮੁੱਚ ਹੀ ਕਾਲ਼ੀ ਹੈ? ਵਿਰੋਧੀ ਧਿਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮਲੇਰ ਕੋਟਲੇ ਵਿਚ ਕੁਰਾਨ ਸ਼ਰੀਫ਼ ਦੀ ਕੀਤੀ ਬੇਅਦਬੀ ਸਮੇਤ ਇਸ ਤਰਾਂ੍ਹ ਦੀਆਂ 87 ਘਟਨਾਵਾਂ ਵਾਪਰਨ ਦਾ ਜ਼ਿਕਰ ਕਰ ਰਹੀਆਂ ਹਨ। ਇਹ ਇਸ ਕਰਕੇ ਵਾਰ ਵਾਰ ਵਾਪਰੀਆਂ ਕਿ ਪਹਿਲੀ ਘਟਨਾ ਵਾਪਰਨ 'ਤੇ ਕਿਸੇ ਨੂੰ ਸਜ਼ਾ ਨਾ ਦਿੱਤੀ ਗਈ।
ਇਹ ਚੋਣਾਂ ਹੁਣ ਤੱਕ ਮੁੱਦਾ ਰਹਿਤ ਹਨ - ਲੋਕਾਂ ਦੇ ਮੁੱਦਿਆਂ ਬਾਰੇ ਵਿਚਾਰ ਹੀ ਨਹੀਂ ਕੀਤੀ ਜਾ ਰਹੀ। ਚੋਣ ਮਨੋਰਥ ਪੱਤਰਾਂ ਰਾਹੀਂ ਉਹ ਵਾਅਦੇ ਕੀਤੇ ਜਾ ਰਹੇ ਹਨ ਜੋ ਕਦੇ ਪੂਰੇ ਨਹੀਂ ਹੋਣੇ। ਲੋਕਾਂ ਅੱਗੇ ਝੂਠੇ ਲਾਰਿਆਂ ਦੀਆਂ ਗਾਜਰਾਂ ਲਟਕਾਈਆਂ ਜਾ ਰਹੀਆਂ ਹਨ। ਵੱਡੇ ਵੱਡੇ ਵਾਅਦੇ ਕਰਨ ਤੋਂ ਪਹਿਲਾਂ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਵਾਅਦਿਆਂ ਦੀ ਪੂਰਤੀ ਵਾਸਤੇ ਮਾਲੀ ਸਾਧਨ ਕਿੱਥੇ ਹਨ। ਜਦੋਂ ਸਸਤੇ ਆਟਾ-ਦਾਲ ਦੀਆਂ ਸਕੀਮਾਂ ਅੰਦਰ ਹੋਰ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਤਾਂ ਇਸਦਾ ਮਤਲਬ ਸਾਫ ਕਿ ਆਉਂਦੇ ਸਮੇਂ ਵਿਚ ਹੋਰ ਲੋਕ ਗਰੀਬੀ ਰੇਖਾ ਤੋਂ ਹੇਠਾਂ ਵੱਲ ਧੱਕੇ ਜਾਣਗੇ। ਇਹ ਵਿਕਾਸ ਦਾ ਕਿਹੜਾ ਮਾਡਲ ਹੈ ਕਿ ਲੋਕਾਂ ਨੂੰ ਨੌਕਰੀਆਂ ਅਤੇ ਕੰਮ-ਧੰਦੇ ਦੇਣ ਦੀ ਬਜਾਏ ਗਰੀਬੀ ਰੇਖਾ ਤੋਂ ਹੇਠਾਂ ਧੱਕਣ ਦਾ ਛੁਣਛੁਣਾ ਦਿੱਤਾ ਜਾ ਰਿਹਾ ਹੈ? ਦੱਸਿਆ ਜਾਵੇ ਕਿ ਪੈਨਸ਼ਨ ਵਧਾਉਣ, ਸ਼ਗਨ ਸਕੀਮਾਂ ਤੇ ਹੋਰ ਇਹੋ ਜਹੇ ਲਾਰਿਆਂ ਨਾਲ ਲੋਕਾਂ ਨੂੰ ਕਿੰਨਵੀਂ ਵਾਰ ਮਖੌਲ ਕੀਤਾ ਜਾ ਰਿਹਾ ਹੈ? ਪਿਛਲੇ ਛੇ ਛੇ ਮਹੀਨੇ ਤੋਂ ਬੁਢਾਪਾ ਪੈਨਸ਼ਨ ਵਾਾਲੇ ਰੋਂਦੇ ਫਿਰਦੇ ਹਨ- ਇਸੇ ਤਰਾਂ ਦੋ ਦੋ ਤਿੰਨ ਤਿਨ ਨਿਆਣੇ ਨਾਲ ਤੋਰੀ ਫਿਰਦੀਆਂ ਬੀਬੀਆਂ "ਸ਼ਗਨ ਸਕੀਮ''ਦੇ ਪੈਸਿਆਂ ਨੂੰ ਉਡੀਕਦੀਆਂ ਨਿੱਤ ਬਨੇਰਿਉਂ ਕਾਂ ਉਡਾਉਣ ਦੀ ਖਾਹਿਸ਼ ਪਾਲੀ ਜਾ ਰਹੀਆਂ ਹਨ। ਮਹਿੰਗੀ ਹੋਈ ਵਿਦਿਆ, ਬਿਨਾਂ ਅਧਿਆਪਕਾਂ ਤੋਂ ਸਕੂਲ ਅਤੇ ਸੜਕ ਤੇ ਧੱਕੇ ਅਤੇ ਲਾਠੀਆਂ ਖਾਂਦੇ ਫਿਰਦੇ  ਸਿੱਿਖਅਤ ਅਧਿਆਪਕ ਪੰਜਾਬ ਦੀ ਬਦਕਿਸਮਤੀ ਦਾ ਜਾਗਦਾ ਸਬੂਤ ਹਨ। ਬੇਰੁਜ਼ਗਾਰੀ ਪੰਜਾਬ ਦੇ ਮੱਥੇ ਦਾ ਕਾਲਾ ਦਾਗ ਬਣ ਗਈ ਹੈ। ਪੜ੍ਹੇ-ਲਿਖੇ ਲੱਖਾਂ ਬੇਰੁਜ਼ਗਾਰ ਡੀਪਰੈਸ਼ਨ ਦੇ ਸ਼ਿਕਾਰ ਹੋ ਨਸ਼ਿਆਂ ਦੇ ਰਾਹੇ ਪੈ ਰਹੇ ਹਨ। ਹੈ ਕਿਸੇ ਨੂੰ ਫਿਕਰ?
ਕਿਸਾਨੀ ਨੂੰ ਲਾਹੇਵੰਦਾ ਕਿੱਤਾ ਬਨਾਉਣ ਦਾ ਲਾਰਾ ਲਾ ਕੇ ਇਸ ਨੂੰ ਘਾਟੇ ਦਾ ਕਿੱਤਾ ਬਣਾ ਦਿੱਤਾ ਗਿਆ। ਕਿਸਾਨ ਮਾਰੂ ਬੇਈਮਾਨ ਨੀਤੀਆਂ ਨਾਲ ਕਿਸਾਨ ਨੂੰ ਕਰਜ਼ਾਈ ਕੀਤਾ ਗਿਆ। ਕਿੰਨੇ ਘਰ ਖੁਦਕੁਸ਼ੀਆਂ ਦੇ ਸ਼ਿਕਾਰ ਹੋਏ। ਹਾਕਮ ਜਹਾਜ਼ਾਂ/ ਹੈਲੀਕਪਟਰਾਂ ਤੇ ਘੁੰਮਦੇ ਹਨ ਪਰ ਪੰਜਾਬ ਸਿਰ ਨਿੱਤ ਦਿਹਾੜੇ ਕਰਜ਼ੇ ਦੀ ਪੰਡ ਭਾਰੀ ਹੋਈ ਜਾ ਰਹੀ ਹੈ।
ਇਹ ਸਾਰੇ ਸਵਾਲ ਵਿਚਾਰ ਦੀ ਮੰਗ ਕਰਦੇ ਹਨ। ਇਕ ਗੱਲ ਜੋ ਪੰਜਾਬ ਚੋਣਾਂ ਵਿਚ ਹੋ ਰਹੀ ਹੈ ਮਿਆਰ ਤੋਂ ਹੀਣੀ ਬੋਲ-ਬਾਣੀ ਸਾਰੇ ਸਿਆਸਤਦਾਨਾਂ ਨੂੰ ਬੋਲਣ ਲੱਗਿਆ ਸੋਚ ਕੇ ਮੂੰਹ ਖੋਲ੍ਹਣਾ ਚਾਹੀਦਾ ਹੈ। ਅਸੀਂ ਚਾਹਾਂਗੇ ਕਿ ਚੋਣ ਕਮਿਸ਼ਨ ਸਾਰੇ ਹੀ ਸਿਆਸੀ ਦਲਾਂ ਤੇ ਤਿੱਖੀ ਨਜ਼ਰ ਰੱਖੇ । ਪੰਜਾਬੀ ਸਾਰੀਆਂ ਸਿਆਸੀ ਪਾਰਟੀਆਂ ਦੇ ਕਿਰਦਾਰ ਬਾਰੇ ਵਿਚਾਰ ਕਰਨ - ਖੜ੍ਹੇ ਪਾਣੀ ਮੁਸ਼ਕ ਜਾਂਦੇ ਹਨ- ਹੁਣ ਪਾਣੀ ਬਦਲਣ ਦੀ ਲੋੜ ਹੈ - ਤੁਹਾਡੇ ਬੱਚਿਅ ਦਾ ਭਵਿੱਖ ਹੁਣ ਨਵੀਂ ਦਿਸ਼ਾ ਨਾਲ ਬੱਝਿਆ ਹੋਇਆ ਹੈ।  READ MORE >>>